ਜੈਪੁਰ— ਰਾਜਸਥਾਨ ਦੇ ਝੁੰਝਨੂੰ ਜ਼ਿਲੇ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਔਰਤ ਨੂੰ ਉਸ ਦੀ ਜੇਠਾਣੀ, ਨਨਦੋਈਏ, ਉਨ੍ਹਾਂ ਦੇ ਬੱਚਿਆਂ ਅਤੇ ਸੱਸ ਵੱਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਨਵਲਗੜ੍ਹ ਖੇਤਰ 'ਚ ਪਿਛਲੇ ਹਫਤੇ 34 ਸਾਲਾ ਦੀ ਸੁਮਨ ਨੂੰ ਸੱਤ ਲੋਕਾਂ ਨੇ ਘਸੀਟ ਕੇ ਇਕ ਦਰੱਖਤ ਨਾਲ ਬੰਨ੍ਹਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟਿਆ।
ਉਨ੍ਹਾਂ ਨੇ ਦੱਸਿਆ ਕਿ ਉਥੇ ਮੌਜੂਦ ਕਿਸੇ ਇਕ ਵਿਅਕਤੀ ਨੇ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਨਵਲਗੜ੍ਹ ਥਾਣਾ ਅਧਿਕਾਰੀ ਸੁਰੇਂਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਪੀੜਤਾ ਦੀ ਜੇਠਾਣੀ ਸਮੇਤ ਸੱਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਦੇ ਬਾਅਦ ਤੋਂ ਸਾਰੇ ਦੋਸ਼ੀ ਫਰਾਰ ਹਨ।
ਬਾਰਿਸ਼ ਨਾਲ ਬੇਹਾਲ ਮੁੰਬਈ, ਸਿੱਖਿਆ ਮੰਤਰੀ ਬੋਲੇ-ਸਕੂਲ ਨਹੀਂ ਕਰਾਂਗੇ ਬੰਦ
NEXT STORY