ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰੇਖਾ ਨੇ ਟੀ. ਵੀ. ਦੇ ਕਾਮੇਡੀ ਸ਼ੋਅ 'ਕਾਮੇਡੀ ਨਾਈਟਸ ਵਿੱਦ ਕਪਿਲ' ਦੇ ਸੈੱਟ 'ਤੇ ਆਪਣਾ ਪੁਰਾਣਾ ਹਾਰਮੋਨਿਅਮ ਵਜਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਕਲਰਸ ਚੈਨਲ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਰੇਖਾ ਸ਼ੁੱਕਰਵਾਰ ਨੂੰ ਜ਼ਿੰਦਗੀ ਦੇ 60ਵੇਂ ਸਾਲ 'ਚ ਕਦਮ ਰੱਖਣ ਜਾ ਰਹੀ ਹੈ। ਉਹ 'ਕਾਮੇਡੀ ਨਾਈਟਸ ਵਿਦ ਕਪਿਲ' 'ਚ ਆਪਣੀ ਆਉਣ ਵਾਲੀ ਫਿਲਮ 'ਸੁਪਰ ਨਾਨੀ' ਦੇ ਪ੍ਰਚਾਰ ਲਈ ਪਹੁੰਚੀ ਸੀ। ਸੂਤਰ ਨੇ ਖੁਲਾਸਾ ਕੀਤਾ ਰੇਖਾ ਆਪਣੇ ਨਾਲ ਆਪਣੀ ਕੀਮਤੀ ਚੀਜ਼ ਹਾਰਮੋਨਿਅਮ ਲੈ ਕੇ ਆਈ ਸੀ ਜੋ ਤਕਰੀਬਨ ਪਿਛਲੇ 30 ਸਾਲਾਂ ਤੋਂ ਉਸ ਦਾ ਸੰਗੀਤ ਸਾਥੀ ਹੈ ਅਤੇ ਜਦੋਂ ਇਹ ਸਾਜ ਯੰਤਰ ਇੰਨਾ ਨੇੜੇ ਹੋਵੇ ਤਾਂ ਉਹ ਇਸ ਨੂੰ ਆਪਣੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਲਈ ਕਿਵੇਂ ਨਾ ਵਜਾਉਂਦੀ। ਰੇਖਾ ਦੀ ਮੌਜੂਦਗੀ ਵਾਲਾ ਐਪੀਸੋਡ 11 ਅਤੇ 12 ਅਕਤੂਬਰ ਨੂੰ ਪ੍ਰਸਾਰਤਿ ਹੋਵੇਗਾ।
ਲੋਕਾਂ ਦੀ ਦਿਲਚਸਪੀ ਤੋਂ ਹੈਰਾਨ ਹਨ ਬਿਗ ਬੀ
NEXT STORY