ਨਵੀਂ ਦਿੱਲੀ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਤੇ ਅਭਿਨੇਤਰੀ ਰੇਖਾ ਨੂੰ ਸ਼ਾਇਦ ਇੱਕਠੇ 1988 'ਚ 'ਬੀਵੀ ਹੋ ਤੋ ਐਸੀ' ਫਿਲਮ 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਸਲਮਾਨ ਨੇ ਰੇਖਾ ਦੇ ਦਿਓਰ ਦਾ ਕਿਰਦਾਰ ਅਦਾ ਕੀਤਾ ਸੀ ਪਰ ਉਸ ਤੋਂ ਬਾਅਦ ਇਹ ਦੋਵੇਂ ਸਿਤਾਰੇ ਨਾ ਹੀ ਕਿਸੇ ਫਿਲਮ 'ਚ ਅਤੇ ਸ਼ਾਇਦ ਨਾ ਹੀ ਕਿਸੇ ਇਵੈਂਟ 'ਚ ਇੱਕਠੇ ਨਜ਼ਰ ਆਏ ਹਨ। ਹੁਣ ਤਕਰੀਬਨ 27 ਸਾਲਾਂ ਬਾਅਦ ਰੇਖਾ ਅਤੇ ਸਲਮਾਨ ਨੂੰ ਇੱਕਠੇ ਦੇਖਣ ਦਾ ਮੌਕਾ ਮਿਲੇਗਾ। ਸਲਮਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਰੇਖਾ ਸ਼ਿਰਕਤ ਕਰ ਰਹੀ ਹੈ। ਰੇਖਾ ਆਪਣੀ ਆਉਣ ਵਾਲੀ ਫਿਲਮ 'ਸੁਪਰ ਨਾਨੀ' ਦੀ ਪ੍ਰਮੋਸ਼ਨ ਲਈ 'ਬਿੱਗ ਬੌਸ 'ਚ ਐਂਟਰੀ ਕਰੇਗੀ। 'ਬਿੱਗ ਬੌਸ' ਦੇ ਇਸ ਵੀਕੈਂਡ ਵਾਲੇ ਐਪੀਸੋਡ 'ਚ ਲੰਬੇ ਅਰਸਿਆਂ ਬਾਅਦ ਰੇਖਾ ਅਤੇ ਸਲਮਾਨ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਸੁਪਰ ਨਾਨੀ' ਸ਼ਾਹਰੁਖ ਖਾਨ ਦੀ ਫਿਲਮ 'ਹੈੱਪੀ ਨਿਊ ਈਅਰ' ਨਾਲ ਰਿਲੀਜ਼ ਹੋਣੀ ਸੀ। ਹੁਣ ਇਸ ਦੀ ਰਿਲੀਜ਼ਿੰਗ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਹੈ।
ਕਿਸ ਨੂੰ ਕਹਿੰਦੀ ਹੈ ਕੈਟਰੀਨਾ 'ਦਾਦਾ' ਅਤੇ 'ਗੱਟੂ'
NEXT STORY