ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਜ਼ੁਬਾਨ ਤੋਂ 'ਦਾਦਾ' ਅਤੇ 'ਗੱਟੂ' ਵਰਗੇ ਬੋਲ ਸੁਣਨ ਨੂੰ ਮਿਲ ਰਹੇ ਹਨ। ਕੈਟਰੀਨਾ ਕੈਫ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਅਨੁਰਾਗ ਬਸੁ ਨੂੰ ਪਿਆਰ ਨਾਲ ਦਾਦਾ ਬੁਲਾਉਂਦੀ ਹੈ। ਕੈਟਰੀਨਾ ਅਨੁਰਾਗ ਬਸੁ ਦੀ ਫਿਲਮ 'ਜੱਗਾ ਜਾਸੂਸ' 'ਚ ਕੰਮ ਕਰ ਰਹੀ ਹੈ। ਅਗਲੇ ਸਾਲ ਰਿਲੀਜ਼ ਹੋਣ ਵਾਲੀ ਇਸ ਫਿਲਮ 'ਚ ਕੈਟਰੀਨਾ ਕੈਫ ਲੀਡ ਰੋਲ ਪਲੇ ਕਰ ਰਹੀ ਹੈ। ਇਸ ਫਿਲਮ 'ਚ ਕੈਟਰੀਨਾ ਦੇ ਨਾਲ ਰਣਬੀਰ ਕਪੂਰ ਨਜ਼ਰ ਆਉਣਗੇ। ਅਨੁਰਾਗ ਬਸੁ ਦੀ ਬਿਹਤਰੀਨ ਫਿਲਮ 'ਬਰਫੀ' 'ਚ ਵੀ ਪਹਿਲਾ ਕੈਟਰੀਨਾ ਦਾ ਨਾਂ ਫਾਈਨਲ ਹੋਇਆ ਸੀ, ਪਰ ਕੁਝ ਕਾਰਨਾਂ ਦੇ ਕਾਰਨ ਕੈਟਰੀਨਾ ਇਹ ਰੋਲ ਨਹੀਂ ਕਰ ਪਾਈ।
ਦਾਦਾ ਤੋਂ ਬਾਅਦ ਕੈਟਰੀਨਾ ਇਕ ਹੋਰ ਕਿਊਟ ਨਾਂ 'ਗੱਟੂ' ਨਾਲ ਜਿਸ ਨੂੰ ਬਲਾਉਂਦੀ ਹੈ ਅਤੇ ਉਹ ਸਖਸ਼ੀਅਤ ਹੈ ਡਾਇਰੈਕਟਰ ਅਭਿਸ਼ੇਕ, ਕੈਟਰੀਨਾ ਅਭਿਸ਼ੇਕ ਦੀ ਫਿਲਮ 'ਫਿਤੂਰ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਕੈਟਰੀਨਾ ਦੇ ਨਾਲ 'ਆਸ਼ਿਕੀ 2' ਫਿਲਮ ਦੇ ਅਦਾਕਾਰ ਆਦਿੱਤਯ ਰਾਏ ਕਪੂਰ ਨਜ਼ਰ ਆਉਣਗੇ।
ਸੰਗੀਤਕਾਰ ਪ੍ਰੀਤਮ ਨਵੰਬਰ 'ਤੋਂ ਕੰਮ 'ਤੇ ਆਉਣਗੇ ਵਾਪਸ
NEXT STORY