ਇਨਫਿਨਿਟੀ ਫਿਲਮਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਕੇਤਨ ਮਹਿਤਾ ਨਿਰਦੇਸ਼ਿਤ ਤੇ ਆਨੰਦ ਮਹੇਂਦਰ-ਦੀਪਾ ਸਾਹੀ ਦੀ ਫਿਲਮ 'ਰੰਗ ਰਸੀਆ' ਲੈ ਕੇ ਆ ਰਹੀ ਹੈ। ਇਹ ਫਿਲਮ ਮਰਾਠੀ ਦੇ ਇਕ ਨਾਵਲ 'ਤੇ ਆਧਾਰਿਤ ਹੈ, ਜੋ 100 ਸਾਲ ਪਹਿਲਾਂ ਕੇਰਲ ਵਿਚ ਜੰਮੇ ਮਹਾਨ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਜੀਵਨੀ ਹੈ।
ਮਰਾਠੀ ਦੇ ਮਸ਼ਹੂਰ ਲੇਖਕ ਰਣਜੀਤ ਦੇਸਾਈ ਨੇ ਇਹ ਨਾਵਲ ਲਿਖਿਆ ਹੈ। ਇਸ ਫਿਲਮ ਦੇ ਚਰਚਿਤ ਹੋਣ ਦਾ ਖਾਸ ਕਾਰਨ ਇਹ ਹੈ ਕਿ ਇਸ ਫਿਲਮ ਨੇ ਲੰਦਨ ਤੇ ਨਿਉੂਯਾਰਕ ਜਿਹੇ ਦੋ ਪ੍ਰਸਿੱਧੀ ਪ੍ਰਾਪਤ ਅੰਤਰਰਾਸ਼ਟਰੀ ਫਿਲਮ ਉਤਸਵਾਂ ਵਿਚ ਸਮੀਖਿਆਕਾਰਾਂ ਤੇ ਆਲੋਚਕਾਂ ਸਮੇਤ ਦਰਸ਼ਕਾਂ ਦੀ ਖੂਬ ਵਾਹਵਾਹੀ ਲੁੱਟੀ ਹੈ। ਇੰਨਾ ਹੀ ਨਹੀਂ ਅੰਤਰਰਾਸ਼ਟਰੀ ਪੱਧਰ 'ਤੇ ਇਹ ਫਿਲਮ 'ਕਲਰਸ ਆਫ ਪੈਸ਼ਨ' ਦੇ ਨਾਂ ਨਾਲ ਵੀ ਜਾਣੀ ਜਾਣ ਲੱਗੀ ਹੈ।
ਇਹ ਫਿਲਮ ਰਾਜਾ ਰਵੀ ਵਰਮਾ ਦੇ ਜਜ਼ਬਾਤਾਂ, ਦੀਵਾਨਗੀ ਤੇ ਆਜ਼ਾਦੀ ਲਈ ਕੀਤੇ ਸੰਘਰਸ਼ ਦੀ ਦਾਸਤਾਨ ਹੈ, ਜਿਸ ਨੂੰ ਬੇਹੱਦ ਰੂਮਾਨੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। 2009 ਵਿਚ ਇਹ ਫਿਲਮ ਕੰਪਲੀਟ ਹੋ ਗਈ ਸੀ। ਇਸ ਦੀ ਪ੍ਰਮੋਸ਼ਨ ਵੀ ਸ਼ੁਰੂ ਹੋ ਚੁੱਕੀ ਸੀ ਪਰ ਕਿਸੇ ਕਾਰਨ ਇਸ ਵਿਚ ਦੇਰੀ ਹੁੰਦੀ ਰਹੀ। ਇਸ ਫਿਲਮ ਦਾ ਬੋਲਡ ਹੋਣਾ ਵੀ ਇਸ ਲਈ ਰੁਕਾਵਟ ਬਣਿਆ ਰਿਹਾ।
ਇਹ ਫਿਲਮ ਧਾਰਮਿਕ ਅਸਹਿਣਸ਼ੀਲਤਾ, ਕੱਟੜਵਾਦੀਆਂ ਤੇ ਰੂੜੀਵਾਦੀਆਂ ਦੁਆਰਾ ਭਾਵਨਾਵਾਂ ਦੀ ਆਜ਼ਾਦੀ 'ਤੇ ਲੱਗੀ ਪਾਬੰਦੀ ਨਾਲ ਰੂ-ਬ-ਰੂ ਕਰਾਉਂਦੀ ਹੈ, ਜੋ ਵਰਤਮਾਨ ਸਮਾਜ ਲਈ ਵੀ ਅਹਿਮ ਸਵਾਲ ਹੈ। ਹਿੰਦੂ ਦੇਵਤਿਆਂ ਦੀਆਂ ਨਗਨ ਤਸਵੀਰਾਂ ਚਿੱਤਰਿਤ ਕਰਨ ਕਾਰਨ ਰਾਜਾ ਰਵੀ ਵਰਮਾ (ਰਣਦੀਪ ਹੁੱਡਾ) 'ਤੇ ਅਸ਼ਲੀਲਤਾ, ਅਨੈਤਿਕਤਾ ਤੇ ਜਨਸਧਾਰਨ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦਾ ਇਲਜ਼ਾਮ ਲਗਾਉਣ ਦੇ ਨਾਲ-ਨਾਲ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਇਕ ਕਲਾਕਾਰ ਤੇ ਉਸ ਦੀ ਪ੍ਰੇਰਨਾ (ਨੰਦਨਾ ਸੇਨ) ਦੀ ਪ੍ਰੇਮ ਕਹਾਣੀ ਸ਼ੁਰੂ ਹੋਣ ਦੇ ਨਾਲ ਹੀ ਕੋਰਟ ਦੀਆਂ ਪ੍ਰਕਿਰਿਅਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਦੋਵੇਂ ਮਿਲ ਕੇ ਉੱਤਮ ਚਿੱਤਰ ਬਣਾਉਂਦੇ ਹਨ ਜਾਂ ਇਹ ਕਹਿ ਲਵੋ ਕਿ ਸੁਗੰਧਾ ਦੀ ਖੂਬਸੂਰਤੀ ਤੋਂ ਪ੍ਰੇਰਿਤ ਹੋ ਕੇ ਹੀ ਉਨ੍ਹਾਂ ਨੂੰ ਰਵਾਇਤੀ ਸਾਹਿਤ ਤੇ ਭਾਰਤੀ ਪੁਰਾਣਾਂ 'ਤੇ ਆਧਾਰਿਤ ਚਿੱਤਰਾਂ ਨੂੰ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ ਤੇ ਉਨ੍ਹਾਂ ਦੀ ਇਹੀ ਪ੍ਰੇਰਨਾ ਆਖਿਰ ਪਿਆਰ ਬਣਦੀ ਹੈ। ਇਹ ਬਹੁਤ ਖੂਬਸੂਰਤ ਤੇ ਆਮ ਫਿਲਮਾਂ ਦੀਆਂ ਕਹਾਣੀਆਂ ਤੋਂ ਵੱਖਰੀ ਹਟ ਕੇ ਬਣੀ ਫਿਲਮ ਹੈ।
ਰਾਜਾ ਰਵੀ ਵਰਮਾ ਨੇ ਹਮੇਸ਼ਾ ਇਹੀ ਚਾਹਿਆ ਕਿ ਉਸ ਦੀ ਕਲਾ ਆਮ ਆਦਮੀ ਤਕ ਪਹੁੰਚੇ। ਆਪਣੀ ਕਲਪਨਾ ਤੇ ਸਿਰਜਨਾਤਮਿਕਤਾ ਨਾਲ ਉਹ ਹਿੰਦੂ ਦੇਵੀ-ਦੇਵਤਿਆਂ ਨੂੰ ਮਹੱਲਾਂ ਤੇ ਮੰਦਰਾਂ ਦੀਆਂ ਚਾਰਦੀਵਾਰੀਆਂ ਤੋਂ ਬਾਹਰ ਲਿਆਵੇ।
ਇਸ ਫਿਲਮ ਵਿਚ ਦਰਸ਼ਕਾਂ ਨੂੰ ਸ਼ੇਕਸਪੀਅਰ ਦੀ ਪ੍ਰੇਮ ਕਹਾਣੀ ਦੀ ਝਲਕ ਵੀ ਮਿਲੇਗੀ। ਇਹ ਇਕ ਕਲਾਕਾਰ ਤੇ ਉਸ ਦੀ ਪ੍ਰੇਰਨਾ ਦੇ ਵਿਚਕਾਰ ਦੀ ਪ੍ਰੇਮ ਕਹਾਣੀ, ਜ਼ਜਬਾਤਾਂ ਤੇ ਧੋਖੇ ਦੀ ਮੂਲ ਗਾਥਾ ਹੈ।
ਕੇਤਨ ਮਹਿਤਾ ਦੀ ਇਹ ਸ਼ਲਾਘਾਯੋਗ ਪਹਿਲ ਨਾ ਸਿਰਫ ਭਾਰਤੀ ਇਤਿਹਾਸ ਦੇ ਸਾਰੇ ਪਹਿਲੂਆਂ ਨੂੰ ਉਜਾਗਰ ਕਰਦੀ ਹੈ, ਸਗੋਂ ਸਮਕਾਲੀ ਸਮਾਜ ਦੇ ਇਕ ਕਲਾਕਾਰ ਦੀ ਆਜ਼ਾਦੀ, ਨੈਤਿਕ ਨੀਤੀਆਂ ਤੇ ਧਰਮ ਦੇ ਪ੍ਰਤੀ ਅਸਹਿਣਸ਼ੀਲਤਾ 'ਤੇ ਵੀ ਸਵਾਲ ਉੱਠਦਾ ਹੈ।
'ਹੋਲੀ', 'ਮਾਇਆ ਮੇਮ ਸਾਹਿਬ', 'ਮੰਗਲ ਪਾਂਡੇ' ਜਿਹੀਆਂ ਫਿਲਮਾਂ ਦੇ ਨਿਰਦੇਸ਼ਕ ਕੇਤਨ ਮਹਿਤਾ ਦੱਸਦੇ ਹਨ ਕਿ ''ਮੈਂ ਰਾਜਾ ਰਵੀ ਵਰਮਾ ਦੀ ਕਲਾ ਨੂੰ ਆਪਣੇ ਸਕੂਲ ਦੇ ਦਿਨਾਂ ਵਿਚ ਦੇਖਿਆ ਸੀ ਤੇ ਉਦੋਂ ਤੋਂ ਮੇਰੇ ਦਿਮਾਗ ਵਿਚ ਉਸ ਦੇ ਰੰਗਾਂ ਦੀ ਕਸ਼ਿਸ਼ ਨੇ ਆਪਣਾ ਪ੍ਰਭਾਵ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਮੈਂ ਰਵੀ ਵਰਮਾ ਬਾਰੇ ਜਿੰਨਾ ਸੁਣਿਆ ਤੇ ਪੜ੍ਹਿਆ ਉਹ ਇਮੇਜ ਹੋਰ ਨਿਖਰਦੀ ਗਈ, ਜੋ ਮੈਨੂੰ ਇਕ ਨਿਰਦੇਸ਼ਕ ਦੇ ਰੂਪ ਵਿਚ ਉਸ ਦੇ ਜੀਵਨ ਦੇ ਸੰਘਰਸ਼ ਤੇ ਕਲਾ ਸੰਘਰਸ਼ ਨੂੰ ਫਿਲਮਾਂਕਣ ਕਰਨ ਨੂੰ ਪ੍ਰੇਰਿਤ ਕਰਦੀ ਗਈ। ਅੱਜ ਵੀ ਦੁਨੀਆ ਭਰ ਦੀਆਂ ਅਖ਼ਬਾਰਾਂ ਵਿਚ ਆਸਾਨੀ ਨਾਲ ਰੂੜੀਵਾਦੀ ਲੋਕਾਂ ਦੁਆਰਾ ਥੋਪੇ ਗਏ ਕਾਨੂੰਨ ਦੇਖੇ ਜਾ ਸਕਦੇ ਹਨ, ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਕੀ ਦਿਖਾਇਆ ਜਾਣਾ ਚਾਹੀਦਾ ਹੈ ਤੇ ਕੀ ਨਹੀਂ। ਕੀ ਸਹੀ ਹੈ ਤੇ ਕੀ ਗਲਤ?
ਰਾਜਾ ਰਵੀ ਵਰਮਾ ਨੂੰ ਇਸ ਸਭ ਦੇ ਲਈ ਕਾਫੀ ਵੱਡੀ ਕੀਮਤ ਚੁਕਾਉਣੀ ਪਈ ਸੀ। ਉਹ ਮੇਰੇ ਲਈ ਕਾਫੀ ਮਹੱਤਵਪੂਰਨ ਹੈ, ਨਾ ਸਿਰਫ ਇਕ ਕਲਾਕਾਰ ਦੀ ਦ੍ਰਿਸ਼ਟੀ ਤੋਂ ਸਗੋਂ ਰਚਨਾਤਮਕ ਆਜ਼ਾਦੀ ਦੇ ਪ੍ਰਤੀਕ ਦੇ ਰੂਪ ਵਿਚ ਵੀ।''
ਦਮਦਾਰ ਅਭਿਨੈ ਦੀ ਪ੍ਰਤੀਕ
NEXT STORY