ਪੇਈਚਿੰਗ— ਰੂਸ ਦੇ ਰਾਸ਼ਟਰਪਤੀ ਵਾਲਾਦੀਮੀਰ ਪੁਤਿਨ ਨੇ ਚੀਨ ਦੀ ਪਹਿਲੀ ਮਹਿਲਾ (ਚੀਨੀ ਰਾਸ਼ਟਰਪਤੀ ਦੀ ਪਤਨੀ) ਪੇਂਗ ਲਿਉਯਾਨ ਦੇ ਮੋਢੇ 'ਤੇ ਸ਼ਾਲ ਰੱਖ ਕੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ। ਸ਼ਾਲ ਦਿੱਤੇ ਜਾਣ 'ਤੇ ਪੇਂਗ ਦੇ ਮੁਸਕਰਾਉਣ ਦਾ ਅੰਦਾਜ਼ ਵੀ ਕੈਮਰੇ ਵਿਚ ਕੈਦ ਹੋਇਆ। ਪੁਤਿਨ ਦੇ ਇਸ ਗਰਮਜੋਸ਼ੀ ਨਾਲ ਭਰੇ ਢੰਗ ਨਾਲ ਗਿਫਟ ਦੇਣ ਦੇ ਅੰਦਾਜ਼ ਦੀ ਜਿੱਥੇ ਪੇਂਗ ਨੇ ਕਾਫੀ ਸ਼ਲਾਘਾ ਕੀਤੀ ਉੱਥੇ ਚੀਨੀ ਮੀਡੀਆ ਨੂੰ ਇਹ ਅੰਦਾਜ਼ ਕੁਝ ਖਾਸ ਰਾਸ ਨਹੀਂ ਆਇਆ।
ਦੇਖਦਿਆਂ ਹੀ ਦੇਖਦਿਆਂ ਇਹ ਤਸਵੀਰਾਂ ਚੀਨੀ ਮੀਡੀਆ 'ਤੇ ਸ਼ੋਸ਼ਲ ਮੀਡੀਆ 'ਤੇ ਛਾ ਗਈਆਂ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਤਸਵੀਰ, ਇਸ ਦੀ ਖਬਰ ਤੇ ਵੀਡੀਓ ਨੂੰ ਚੀਨੀ ਵੈੱਬਸਾਈਟਾਂ 'ਤੇ ਸੈਂਸਰ ਕਰ ਦਿੱਤਾ। ਇਹ ਘਟਨਾ ਏਸ਼ੀਆ ਪੈਸੀਫਿਕ ਸਮਿਟ ਵਿਚ ਵਾਪਰੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਤਨੀ ਲਿਉਯਾਨ 'ਤੇ ਪੁਤਿਨ ਵੱਲੋਂ ਸ਼ਾਲ ਦਿੱਤੇ ਜਾਣ ਦੀ ਘਟਨਾ ਤੇ ਜੋਕਸ ਵੀ ਬਣ ਰਹੇ ਹਨ ਅਤੇ ਇਹ ਘਟਨਾ ਮਜ਼ਾਕ ਦਾ ਕਾਰਨ ਬਣ ਰਹੀ ਹੈ।
ਪਾਕਿ ਟੀਵੀ ਚੈਨਲਾਂ 'ਤੇ ਚੱਲੀ ਭਾਰਤ ਖਿਲਾਫ 'ਦੰਗਾ ਭੜਕਾਊ' ਵੀਡੀਓ
NEXT STORY