ਲਾਹੌਰ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਦੋਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਅਦਾਲਤੀ ਹੁਕਮਾਂ 'ਤੇ ਨੌਜਵਾਨਾਂ ਲਈ ਅਰਬਾਂ ਰੁਪਏ ਦਾ ਕਰਜ਼ਾ ਵੰਡਣ ਵਾਲੇ ਪ੍ਰੋਗਰਾਮ ਦੀ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਮੰਗਲਵਾਰ ਨੂੰ ਲਾਹੌਰ ਹਾਈ ਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਮਰੀਅਮ ਨਵਾਜ਼ ਨੂੰ ਹਟਾ ਦੇਵੇ ਕਿਉਂਕਿ 100 ਅਰਬ ਰੁਪਏ ਦਾ ਕਰਜ਼ਾ ਵੰਡਣ ਦੇ ਪ੍ਰੋਗਰਾਮ ਲਈ ਉਸ ਕੋਲ ਕੋਈ ਤਜ਼ਰਬਾ ਨਹੀਂ ਹੈ। 41 ਸਾਲ ਦੀ ਮਰੀਅਮਲ ਕੋਲ ਨਵਾਜ਼ ਸ਼ਰੀਫ ਵਲੋਂ ਐਲਾਨੇ ਰਿਆਇਤੀ ਦਰਾਂ 'ਤੇ ਕਾਰੋਬਾਰੀ ਕਰਜ਼ੇ ਦੇਣ ਲਈ ਵੰਡਾਂ ਦਾ ਕੰਟਰੋਲ ਸੀ।
ਮਰੀਅਮ ਨੇ ਵੀਰਵਾਰ ਨੂੰ ਅਸਤੀਫਾ ਦੇਣ ਤੋਂ ਬਾਅਦ ਕਿਹਾ 'ਮੇਰੇ 'ਤੇ ਅਸਤੀਫਾ ਦੇਣ ਲਈ ਕੋਈ ਦਬਾਅ ਨਹੀਂ ਸੀ'। ਯੂਥ ਲੋਨ ਪ੍ਰੋਗਰਾਮ ਦੀ ਨਵੀਂ ਚੇਅਰਪਰਸਨ ਲਈ ਕੋਈ ਯੋਗ ਵਿਅਕਤੀ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਸਨੇ ਇਹ ਵੀ ਕਿਹਾ ਕਿ ਫੰਡ ਵੰਡਣ ਸਮੇਂ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ। ਪਟੀਸ਼ਨਰ ਜ਼ੁਬੈਰ ਨਿਆਜ਼ੀ.ਜੇ.ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਕਾਮੀ ਆਗੂ ਹਨ ਨੇ ਅਦਾਲਤ 'ਚ ਦਲੀਲ ਪੇਸ਼ ਕੀਤੀ ਸੀ ਕਿ ਮਰੀਅਮ ਦੀ ਨਿਯੁਕਤੀ ਕੁਨਬਾ-ਪ੍ਰਵਾਰੀ ਦੀ ਬੱਜਰ ਮਿਸਾਲ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਹ ਨਿਯੁਕਤੀ ਕਾਨੂੰਨ ਤੇ ਸੁਪਰੀਮ ਕੋਰਟ ਵਲੋਂ ਸਮੇਂ-ਸਮੇਂ 'ਤੇ ਦਿੱਤੇ ਕਈ ਹੁਕਮਾਂ ਦੀ ਅਣਦੇਖੀ ਕਰਕੇ ਕੀਤੀ ਗਈ ਸੀ। ਲਾਹੌਰ ਹਾਈ ਕੋਰਟ ਦੇ ਜਸਟਿਸ ਸਈਅਦ ਮਨਸੂਰ ਅਲੀ ਸ਼ਾਹ ਨੇ ਕਿਹਾ ਕਿ ਅਦਾਲਤ ਸਰਕਾਰ ਨੂੰ ਚੇਅਰਪਰਸਨ ਨੂੰ ਕਾਨੂੰਨੀ ਦੇ ਪਾਰਦਰਸ਼ੀ ਢੰਗ ਨਾਲ ਹਟਾਉਣ ਦਾ ਮੌਕਾ ਦੇ ਕੇ ਫਰਾਖਦਿਲੀ ਦਿਖਾ ਰਹੀ ਹੈ।
ਸ਼ਰ੍ਹੇਆਮ ਚੋਰਾਹੇ 'ਤੇ ਦਿੱਤੀ ਫਾਂਸੀ, ਮੌਤ ਤੋਂ ਪਹਿਲਾਂ ਬਣਾਇਆ ਜਿੱਤ ਦਾ ਨਿਸ਼ਾਨ (ਤਸਵੀਰਾਂ)
NEXT STORY