ਨਵੀਂ ਦਿੱਲੀ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ 'ਸਵੱਛ ਭਾਰਤ ਮੁਹਿੰਮ' ਨਾਲ ਜੁੜਣ 'ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਕਪਿਲ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਮੈਂ ਆਪਣੇ ਦਿਨ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਪੂਨਮ ਮਹਾਜ਼ਨ ਦੇ ਨਾਲ ਸਵੱਛ ਭਾਰਤ ਮੁਹਿੰਮ 'ਚ ਹਿੱਸਾ ਲੈ ਕੇ ਕੀਤੀ। ਤੁਹਾਨੂੰ ਕਿਸ ਦੀ ਉਡੀਕ ਹੈ। ਇਸ ਮੌਕੇ 'ਤੇ ਕਪਿਲ ਸ਼ਰਮਾ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਡਣਵੀਸ, ਮੁੰਬਈ ਉੱਤਰ ਮੱਧ ਖੇਤਰ ਤੋਂ ਸੰਸਦ ਮੈਂਬਰ ਪੂਨਮ ਮਹਾਜ਼ਨ ਅਤੇ ਮਸ਼ਹੂਰ ਫਿਲਮ ਨਿਰਮਾਤਾ ਮਧੁਰ ਭੰਡਾਰਕਰ ਵੀ ਮੌਜੂਦ ਸਨ।
ਆਂਧਰਾ ਪ੍ਰਦੇਸ਼ 'ਚ ਕਾਰ ਹਾਦਸੇ 'ਚ ਚਾਰ ਦੀ ਮੌਤ
NEXT STORY