ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਸ਼ਨੀਵਾਰ ਨੂੰ ਪੁਲਸ ਅਧਿਕਾਰੀ ਦੇ ਵਿਰੁੱਧ ਪਿੰਡ ਦੀ ਰਜਿੰਸ਼ ਦੱ ਮਾਮਲੇ 'ਚ ਕੁੱਟਮਾਰ ਅਤੇ ਗਾਲੀ-ਗਲੌਚ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਬ ਇੰਸਪੈਸਟਰ ਨੂੰ ਇਸ ਤੋਂ ਪਹਿਲਾਂ ਲਾਈਨ ਹਾਜ਼ਰ ਕੀਤਾ ਜਾ ਚੁੱਕਾ ਹੈ। ਪੁਲਸ ਮੁਤਾਬਕ ਮਾਮਲਾ ਰਾਯਾ ਥਾਣੇ ਦਾ ਹੈ। 7 ਨਵੰਬਰ ਨੂੰ ਅਨੌੜਾ ਪਿੰਡ ਵਾਸੀ ਦਿਨੇਸ਼ ਆਪਣੇ ਪੁੱਤਰ ਦਾ ਜਨਮ ਦਿਨ ਮਨਾਉਣ ਲਈ ਸ਼ਹਿਰ ਤੋਂ ਪਿੰਡ ਪਹੁੰਚਇਆ ਸੀ। ਉਧਰੋਂ ਪਤਨੀ ਸੀਮਾ ਅਤੇ ਪੁੱਤਰ ਦੇ ਨਾਲ ਵਾਪਸ ਆਉਂਦੇ ਸਮੇਂ ਥਾਣਾ ਪ੍ਰਧਾਨ ਦੇਸ਼ਰਾਜ ਸਿੰਘ ਸੇਂਗਰ ਨੇ ਕੁਝ ਲੋਕਾਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇਸ ਘਟਨਾ ਦੀ ਸ਼ਿਕਾਇਤ ਮਿਲਣ 'ਤੇ ਸੀਨੀਅਰ ਪੁਲਸ ਕਮਿਸ਼ਨਰ ਮੰਜਿਲ ਸੈਨੀ ਨੇ ਪਹਿਲਾਂ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਜਾਂਚ ਤੋਂ ਬਾਅਦ ਸੇਂਗਰ ਅਤੇ ਤਿੰਨਾਂ ਲੋਕਾਂ ਦੇ ਵਿਰੁੱਧ ਰਿਪੋਰਟ ਦਰਜ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਸੁਰੱਖਿਆ ਫੋਰਸਾਂ ਨੇ 40 ਆਈ.ਈ.ਡੀ ਨੂੰ ਨਸ਼ਟ ਕਰ ਵੱਡੇ ਹਾਦਸੇ ਨੂੰ ਟਾਲਿਆ
NEXT STORY