ਰਾਂਚੀ- ਸੁਰੱਖਿਆ ਫੋਰਸਾਂ ਨੇ ਝਾਰਖੰਡ ਦੇ ਖੁੰਟੀ ਜ਼ਿਲੇ 'ਚ ਇਕ ਮਹੱਤਵਪੂਰਨ ਸੜਕ ਮਾਰਗ 'ਤੇ ਬਹੁਤ ਗਪੁਤ ਤਕੀਰੇ ਨਾਲ ਲਗਾਏ ਗਏ 40 ਕਿਲੋਮੀਟਰ ਭਾਰ ਦੇ ਆਈ.ਈ.ਡੀ ਦੀ ਨਸ਼ਟ ਕਰ ਵੱਡੇ ਹਾਦਸੇ ਨੂੰ ਟਾਲ ਦਿੱਤਾ ਹੈ। ਇਸ ਮਾਰਗ ਦੀ ਵਰਤੋਂ ਰਾਜਨੀਤਿਕ ਕਾਰਜਕਰਤਾਵਾਂ ਵਲੋਂ ਚੋਣਾਂ ਆਯੋਜਨਾਂ ਲਈ ਕੀਤੀ ਜਾਣੀ ਸੀ। ਸੜਕ ਮਾਰਗ ਨੂੰ ਖੋਲ੍ਹਣ ਵਾਲੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਸੂਬਾ ਪੁਲਸ ਦੇ ਸੰਯੁਕਤ ਗਸ਼ਤੀ ਦਲ ਨੇ ਕਰੀਬ 11 ਵਜੇ ਇਸ ਵਿਸ਼ਾਲ ਬੰਬਾਂ ਨੂੰ ਬਰਾਮਦ ਕੀਤਾ। ਇਸ ਸੰਯੁਕਤ ਟੀਮ ਖੁੰਟੀ ਅਤੇ ਉਲੀਹਾਤੂ ਪਿੰਡ ਦੇ ਵਿਚਕਾਰ ਨਕਸਲ ਪ੍ਰਭਾਵਤ ਇਲਾਕੇ ਦੀ ਜਾਂਚ ਲਈ ਤਾਇਨਾਤ ਕੀਤਾ ਗਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮਾਰਗ ਦੀ ਵਰਤੋਂ ਰਾਜਨੀਤਿਕ ਕਾਰਜਕਰਤਾਵਾਂ ਅਤੇ ਨੇਤਾਵਾਂ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਵਲੋਂ ਉਲੀਹਾਤੂ ਪਿੰਡ ਦੇ ਕ੍ਰਾਂਤੀਕਾਰੀ ਨੇਤਾ ਬਿਰਸਾ ਮੁੰਡਾ ਦੀ ਜਯੰਤੀ ਲਈ ਆਯੋਜਤ ਸਮਾਰੋਹ 'ਚ ਜਾਣ ਦੀ ਖਾਤਿਰ ਕੀਤੀ ਜਾਣੀ ਸੀ।
ਨਾਬਾਲਗ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ 'ਚ ਨੌਜਵਾਨ ਖਿਲਾਫ ਮਾਮਲਾ ਦਰਜ
NEXT STORY