ਸ਼੍ਰੀਨਗਰ- ਭਾਜਪਾ ਨੇਤਾ ਤੇ ਸਾਬਕਾ ਸੈਨਾ ਪ੍ਰਮੁੱਖ ਵੀ. ਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ ਵਿਧਾਨਸਭਾ ਚੋਣਾਂ 'ਚ ਵਧੀਆ ਪ੍ਰਦਰਸ਼ਨ ਕਰੇਗੀ ਕਿਉਂਕਿ ਇਸ ਦਾ ਮੁੱਖ ਮੁੱਦਾ ਰਾਜ ਦਾ ਵਿਕਾਸ ਹੈ।
ਕੇਂਦਰੀ ਵਿਦੇਸ਼ ਰਾਜ ਮੰਤਰੀ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਸ ਗੱਲ ਨੂੰ ਲੈ ਕੇ ਭਰੋਸਾ ਦਿੰਦਾ ਹਾਂ ਕਿ ਦੇਸ਼ ਦੇ ਬਾਕੀ ਹਿੱਸੇ ਵਾਂਗ ਲੋਕ ਵਿਕਾਸ ਨੂੰ ਮੁੱਖ ਆਧਾਰ ਦੇ ਰੂਪ 'ਚ ਚੁਨਣਗੇ। ਭਾਜਪਾ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਕਿਉਂਕਿ ਕਿਸੇ ਵੀ ਪਾਰਟੀ ਨੇ ਚਾਹੇ ਉਹ ਮੁੱਖਧਾਰਾ ਦੀ ਹੋਵੇ ਜਾਂ ਫਿਰ ਕੋਈ ਹੋਰ ਹੋਵੇ, ਜੰਮੂ-ਕਸ਼ਮੀਰ ਦੇ ਲੋਕਾਂ ਲਈ ਵਿਕਾਸ ਨਹੀਂ ਕੀਤਾ ਹੈ। ਰਾਜ 'ਚ ਸਰਕਾਰਾਂ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵੇ 'ਤੇ ਸਵਾਲ ਚੁੱਕਦੇ ਹੋਏ ਭਾਜਪਾ ਨੇਤਾ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਕਿਸੇ ਤਰ੍ਹਾਂ ਦਾ ਵਿਸ਼ਾ ਜੰਮੂ-ਕਸ਼ਮੀਰ 'ਚ ਹੋਇਆ ਹੈ।
'ਸਵੱਛ ਮੁਹਿੰਮ' ਨੂੰ ਰਾਜਪਾਲ ਦਿਖਾਵੇਗਾ ਐਤਵਾਰ ਨੂੰ ਹਰੀ ਝੰਡੀ
NEXT STORY