ਇਸਲਾਮਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਗਣਤੰਤਰ ਦਿਵਸ 'ਤੇ ਸ਼ਾਮਲ ਹੋਣ ਦਾ ਸੱਦਾ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਫੋਨ ਕਰਕੇ ਆਪਣੀ ਭਾਰਤ ਯਾਤਰਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵੀ ਨਵਾਜ਼ ਸ਼ਰੀਫ ਆਪਣਾ ਕਸ਼ਮੀਰ ਰਾਗ ਅਲਾਪਣਾ ਨਹੀਂ ਭੁੱਲੇ। ਪਾਕਿਸਤਾਨ ਪ੍ਰਧਾਨ ਮੰਤਰੀ ਦਫਤਰ ਮੁਤਾਬਕ ਓਬਾਮਾ ਨੇ ਸ਼ਰੀਫ ਨੇ ਜਨਵਰੀ ਵਿਚ ਭਾਰਤ ਦੇ ਗਣਤੰਤਰ ਦਿਵਸ 'ਤੇ ਹਿੱਸਾ ਲੈਣ ਦੇ ਬਾਰੇ ਵਿਚ ਜਾਣਕਾਰੀ ਦਿੱਤੀ।
ਇਸ ਦੌਰਾਨ ਨਵਾਜ਼ ਸ਼ਰੀਫ ਨੇ ਓਬਾਮਾ ਨੂੰ ਕਿਹਾ ਕਿ ਉਹ ਇਸ ਮੌਕੇ ਕਸ਼ਮੀਰ ਮਸਲੇ 'ਤੇ ਵੀ ਗੱਲ ਕਰਨ। ਨਵਾਜ਼ ਦੇ ਮੁਤਾਬਕ ਇਹ ਮਾਮਲਾ ਜਿੰਨੀਂ ਛੇਤੀ ਹੱਲ ਹੋਵੇਗਾ, ਖੇਤਰ ਵਿਚ ਸ਼ਾਂਤੀ ਦੀ ਬਹਾਲੀ ਦਾ ਰਸਤਾ ਸਾਫ ਹੋਵੇਗਾ। ਇਸ 'ਤੇ ਓਬਾਮਾ ਨੇ ਕਿਹਾ ਕਿ ਕਸ਼ਮੀਰ ਦੇ ਹਲਾਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਹਨ।
ਇਸ ਦੌਰਾਨ ਦੋਹਾਂ ਨੇਤਾਵਾਂ ਦੇ ਵਿਚ ਦੋਪੱਖੀ ਸੰਬੰਧਾਂ ਅਤੇ ਖੇਤਰੀ ਹਾਲਤ 'ਤੇ ਵੀ ਚਰਚਾ ਕੀਤੀ। ਨਵਾਜ਼ ਨੇ ਕਿਹਾ ਕਿ ਪਾਕਿਸਤਾਨ ਦੀ ਅਵਾਮ ਅਮਰੀਕੀ ਰਾਸ਼ਟਰਪਤੀ ਦਾ ਛੇਤੀ ਹੀ ਆਪਣੇ ਦੇਸ਼ ਵਿਚ ਸਵਾਗਤ ਕਰਨ ਦੀ ਉਮੀਦ ਕਰ ਰਹੀ ਹੈ। ਇਸ 'ਤੇ ਓਬਾਮਾ ਨੇ ਭਰੋਸਾ ਦਿੱਤਾ ਕਿ ਉਹ ਛੇਤੀ ਹੀ ਪਾਕਿਸਤਾਨ ਦਾ ਦੌਰਾ ਕਰਨਗੇ, ਜਦੋਂ ਦੇਸ਼ ਦੇ ਹਾਲਾਤ ਆਮ ਹੋ ਜਾਣਗੇ।
ਮਾਲੀ 'ਚ ਇਬੋਲਾ ਦੇ ਮਾਮਲੇ ਚਿੰਤਾ ਦਾ ਵਿਸ਼ਾ : ਮੂਨ
NEXT STORY