ਲਾਹੌਰ— ਪਾਕਿਸਤਾਨ ਦੇ 1400 ਹਿੰਦੂ ਮੰਦਰ ਤੋੜੇ ਜਾਣ ਅਤੇ ਸਾੜੇ ਜਾਣ ਦੇ ਖਤਰੇ ਨਾਲ ਜੂਝ ਰਹੇ ਹਨ। ਕੱਟੜਪੰਥੀ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ ਅਤੇ ਇਨ੍ਹਾਂ 'ਤੇ ਹਮਲਾ ਕਰਦੇ ਰਹਿੰਦੇ ਹਨ। ਹੁਣ ਉੱਥੇ ਪਾਕਿਸਤਾਨ ਹਿੰਦੂ ਕੌਂਸਲ ਦੇ ਪੈਟਰਨ ਇਨ ਚੀਫ ਡਾਕਟਰ ਰਮੇਸ਼ ਕੁਮਾਰ ਵੰਕਵਾਨੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਮੰਦਰਾਂ ਦੀ ਰੱਖਿਆਂ ਦੇ ਲਈ ਕਦਮ ਚੁੱਕੇ ਜਾਣ। ਇਹ ਖਬਰ ਪਾਕਿਸਤਾਨ ਦੇ ਅਖਬਾਰ 'ਟ੍ਰਿਬਿਊਨ' ਨੇ ਦਿੱਤੀ ਹੈ।
ਇਕ ਬਿਆਨ ਵਿਚ ਰਮੇਸ਼ ਕੁਮਾਰ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਦੇਸ਼ ਭਰ ਵਿਚ ਹਿੰਦੂ ਮੰਦਰਾਂ ਨੂੰ ਸੁਰੱਖਿਆ ਪ੍ਰਦਾਨ ਕਰੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਮਦਦ ਦੇ ਬਿਨਾਂ ਇਨ੍ਹਾਂ ਦਾ ਬਚ ਸਕਣਾ ਮੁਸ਼ਕਿਲ ਹੈ।
ਪਿਛਲੇ ਸ਼ੁੱਕਰਵਾਰ ਸਿੰਧ ਦੇ ਨੇੜੇ ਟੰਡੋ ਮੁਹੰਮਦ ਖਾਨ ਸਥਿਤ ਹਨੂੰਮਾਨ ਮੰਦਰ ਨੂੰ ਕੱਟੜਪੰਥੀਆਂ ਨੇ ਅੱਗ ਲਗਾ ਦਿੱਤੀ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਪਾਕਿਸਤਾਨ ਵਿਚ ਆਮ ਹੋ ਗਈਆਂ ਹਨ। ਇਸ ਸਾਲ ਮਾਰਚ ਵਿਚ ਸਿੰਧ ਦੇ ਸ਼ਿਕਾਰਪੁਰ ਜ਼ਿਲੇ ਵਿਚ ਗੀਤਾ ਅਤੇ ਰਮਾਇਣ ਦੀਆਂ ਕਿਤਾਬਾਂ ਸਾੜ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਵੀ ਦੋ ਹੋਰ ਮੰਦਰ ਲੁੱਟ ਲੈ ਗਏ ਅਤੇ ਉੱਥੇ ਰੱਖੀਆਂ ਮੂਰਤੀਆਂ ਨੂੰ ਤੋੜ ਦਿੱਤਾ ਗਿਆ। ਇਨ੍ਹਾਂ ਮਾਮਲਿਆਂ ਵਿਚ ਸਰਕਾਰ ਨੇ ਕੋਈ ਖਾਸ ਕਾਰਵਾਈ ਨਹੀਂ ਕੀਤੀ। ਇਸ ਨਾਲ ਉਥੇ ਰਹਿ ਰਹੇ ਹਿੰਦੂਆਂ ਨੂੰ ਹਮੇਸ਼ਾ ਖਤਰੇ ਦਾ ਸ਼ੱਕ ਰਹਿੰਦਾ ਹੈ।
ਪਾਕਿ ਨੇ ਓਬਾਮਾ ਨੂੰ ਬੁਲਾਇਆ, ਮਿਲਿਆ ਕੋਰਾ ਜਵਾਬ!
NEXT STORY