ਸਿਡਨੀ¸ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਡਨੀ ਵਿਚ ਕੱਲ ਬੱਲੇਬਾਜ਼ੀ ਦੀ ਬਿਹਤਰੀਨ ਹਾਲਤ ਤੇ ਸਾਕਾਰਾਤਮਕ ਸੋਚ ਦੇ ਨਾਲ ਟੀਮ ਇੰਡੀਆ ਟੈਸਟ ਦੇ ਆਖਰੀ ਦਿਨ ਜਿੱਤ ਲਈ ਉਤਰੇਗੀ।
ਮੇਜ਼ਬਾਨ ਟੀਮ ਦੇ 2-0 ਨਾਲ ਪਹਿਲਾਂ ਹੀ ਬਾਰਡਰ-ਗਾਵਸਕਰ ਟਰਾਫੀ ਜਿੱਤ ਲੈਣ ਤੋਂ ਬਾਅਦ ਟੀਮ ਇੰਡੀਆ ਆਸਟ੍ਰੇਲੀਆਈ ਧਰਤੀ 'ਤੇ ਇਸ ਲੜੀ ਵਿਚ ਇਕੋ-ਇਕ ਜਿੱਤ ਲਈ ਤਰਸ ਰਹੀ ਹੈ ਪਰ ਆਖਰੀ ਟੈਸਟ ਦੇ ਚੌਥੇ ਦਿਨ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਅਸ਼ਵਿਨ ਨੇ ਮੈਚ ਤੋਂ ਬਾਅਦ ਕਿਹਾ ਕਿ ਭਾਰਤ ਹੁਣ ਵੀ ਮੈਚ ਵਿਚ ਬਣਿਆ ਹੋਇਆ ਹੈ ਤੇ ਸਿਡਨੀ ਵਿਚ ਉਹ ਆਪਣੀ ਪਹਿਲੀ ਜਿੱਤ ਜ਼ਰੂਰ ਦਰਜ ਕਰੇਗਾ।
ਸਮਿਥ ਨੇ ਤੋੜਿਆ ਬ੍ਰੈਡਮੈਨ ਦਾ ਰਿਕਾਰਡ
NEXT STORY