ਸਿਡਨੀ— ਆਸਟ੍ਰੇਲੀਆਈ ਕਪਤਾਨ ਸਟੀਵਨ ਸਮਿਥ ਨੇ ਭਾਰਤ ਵਿਰੁੱਧ ਚਾਰ ਮੈਚਾਂ ਦੀ ਲੜੀ ਵਿਚ 770 ਦੌੜਾਂ ਬਣਾ ਕੇ ਮਹਾਨ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਦੇ ਰਿਕਾਰਡ ਨੂੰ ਤੋੜ ਦਿੱਤਾ ਪਰ ਉਹ ਐਵਰਸਟ ਵੀਕਸ ਦੇ ਓਵਰਆਲ ਰਿਕਾਰਡ ਤੋੜਨ ਤੋਂ 10 ਦੌੜਾਂ ਖੁੰਝ ਗਿਆ। ਇਸ ਨੇ ਲੜੀ ਦੀਆਂ 8 ਪਾਰੀਆਂ ਵਿਚ ਚਾਰ ਸੈਂਕੜੇ ਤੇ ਦੋ ਅਰਧ ਸੈਂਕੜੇ ਲਗਾਏ।
ਭਾਰਤ ਵਿਰੁੱਧ ਇਹ ਕਿਸੇ ਇਕ ਲੜੀ ਵਿਚ ਆਸਟ੍ਰੇਲੀਆਈ ਬੱਲੇਬਾਜ਼ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ ਡਾਨ ਬ੍ਰੈਡਮੈਨ ਦੇ ਨਾਂ 'ਤੇ ਸੀ ਜਿਸ ਨੇ 1947-48 ਦੀ ਲੜੀ ਵਿਚ ਭਾਰਤ ਵਿਰੁੱਧ ਪੰਜ ਮੈਚਾਂ ਦੀਆਂ ਛੇ ਪਾਰੀਆਂ ਵਿਚ 715 ਦੌੜਾਂ ਬਣਾਈਆਂ ਸਨ। ਭਾਰਤ ਵਿਰੁੱਧ ਇਕ ਲੜੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹਾਲਾਂਕਿ ਹੁਣ ਵੀ ਵੈਸਟਇੰਡੀਜ਼ ਦੇ ਐਵਰਸਟਨ ਵੀਕਸ ਦੇ ਨਾਂ 'ਤੇ ਹੈ, ਜਿਸ ਨੇ 1948-49 ਵਿਚ 779 ਦੌੜਾਂ ਬਣਾਈਆਂ ਸਨ। ਸਮਿਥ ਜਦੋਂ ਇਸ ਰਿਕਾਰਡ ਨੂੰ ਵੀ ਤੋੜਨ ਦੀ ਸਥਿਤੀ ਵਿਚ ਦਿਖ ਰਿਹਾ ਸੀ ਤਦ ਮੁਹੰਮਦ ਸ਼ੰਮੀ ਨੇ ਉਸ ਨੂੰ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ।
ਲੜੀ ਵਿਚ ਸਿਰਫ 4 ਟੈਸਟ ਮੈਚ ਖੇਡ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਰਿਕਾਰਡ ਦੀ ਸੂਚੀ ਵਿਚ ਵੀ ਸਮਿਥ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਵੈਸਟਇੰਡੀਜ਼ ਦੇ ਵੇਵ ਰਿਚਰਡਸ ਨੇ 1976 ਵਿਚ ਇੰਗਲੈਂਡ ਵਿਰੁੱਧ 829 ਤੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ 1971 ਵਿਚ ਵੈਸਟਇੰਡੀਜ਼ ਵਿਰੁੱਧ 774 ਦੌੜਾਂ ਬਣਾਈਆਂ ਸਨ।
ਫਿੱਟਕਾਰ ਪੈਣ ਮਗਰੋਂ ਵੀ ਬਾਜ਼ ਨਹੀਂ ਆਇਆ ਸਟਾਰਕ
NEXT STORY