ਬੜੇ ਸਮੇਂ ਤੋਂ ਮੈਂ ਸੋਚ ਰਿਹਾ ਸੀ ਕੁਝ ਲਿਖਾਂ ਪਰ ਪਤਾ ਨਹੀਂ ਕਿਉਂ ਫਿਰ ਰੁੱਕ ਜਾਂਦਾ ਸੀ ਅਨੂੰਜ ਜਦੋਂ ਮੈਂ ਉਸ ਮਹਾਨ ਭਗਤ ਪੂਰਨ ਸਿੰਘ ਜੀ ਦੀ ਜੀਵਨੀ 'ਤੇ ਬਣੀ ਫਿਲਮ 'ਇਹ ਜਨਮ ਤੁਮਹਾਰੇ ਲੇਖੇ' ਦੇਖੀ ਤਾਂ ਮੈਂ ਆਪਣੀਆਂ ਭਾਵਨਾਵਾਂ ਦੇ ਵੇਗ ਏ ਥੰਮ ਨਾ ਸਕਿਆ, ਸੋਚਿਆ ਕਿ ਹਿਰਦੇ ਦੀਆਂ ਡੂੰਘਾਲੀਆਂ ਤੈਹਾਂ ਵਿਚ ਦੱਬੇ ਭਾਵਨਾਤਮਕ ਸੰਸਾਰ ਏ ਖੋਲ੍ਹ ਦੇਵਾਂ, ਜਿਸ ਵਿਚ ਇਹ ਸ਼ਬਦ ਨਿਕਲੇ ਕਿ ਧੰਨ ਹੈ ਉਹ ਮਾਂ ਜਿਨ੍ਹਾਂ ਭਗਤ ਜੀ ਏ ਜਨਮ ਦੇ ਨਾਲ ਗੁਰੂ ਪ੍ਰੇਮ ਅਤੇ ਸੇਵਾ ਦੀ ਗੁੜ੍ਹਤੀ ਵੀ ਦਿਨੂੰਤੀ। ਇਹ ਫਿਲਮ ਵੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਜਿੰਨਾਂ ਮੈਂ ਭਗਤ ਜੀ ਬਾਰੇ ਪੜ੍ਹਿਆਂ ਅਤੇ ਸੁਣਿਆ ਹੈ, ਇਹ ਉਸਤੋਂ ਬਹੁਤ ਘੱਟ ਹੈ, ਅਤੇ ਫਿਲਮ ਨੇ ਕਾਫੀ ਹੱਦ ਤੱਕ ਭਗਤ ਜੀ ਦੇ ਜੀਵਨ ਏ ਪੂਰੇ ਕੀਤਾ ਪਰ ਫਿਰ ਵੀ ਬਹੁਤ ਕੁਝ ਪੂਰਾ ਹੋਣਾ ਬਾਕੀ ਹੈ। ਪਰ ਮੈਂ ਇਥੇ ਫਿਲਮ ਦੇ ਡਾਇਰੈਕਟਰ ਹਰਜੀਤ ਜੀ ਹੋਣਾਂ ਦੀ ਤਾਰੀਫ ਕਰਨਾ ਨਹੀਂ ਭੁਲਾਂਗਾਂ ਜੋ ਕਿ ਉਨ੍ਹਾਂ ਨੇ ਭਗਤ ਜੀ ਦੀ ਜੀਵਨੀ ਦੇ ਕੁਝ ਹਿੱਸਿਆਂ ਦੀ ਇੰਨੇ ਛੋਟੇ ਸਮੇਂ ਵਿਚ ਫਿਲਮ ਬਣਾ ਕੇ ਉਨ੍ਹਾਂ ਸਾਰੇ ਸਮਾਜ ਸੇਵੀ ਸੰਸਥਾਵਾਂ ਜਾਂ ਵਿਅਕਤੀਗਤ ਸਮਾਜ ਸੇਵਕਾਂ ਸਾਹਮਣੇ ਸੋਚਣ ਲਈ ਮਜ਼ਬੂਰ ਕੀਤਾ ਹੈ ਕਿ ਸੇਵਾ ਕੀ ਹੁੰਦੀ ਹੈ। ਜਿਹੜੇ ਸਮਾਜ ਸੇਵਾ ਅਤੇ ਪਾਰਟੀਆਂ ਦੇ ਨਾਂ ਅਤੇ ਵਖਾਵੇ ਦੀ ਸੇਵਾ ਕਰਦੇ ਹਨ ਅਤੇ ਅੰਦਰੋਂ ਮੇਵੇ ਦੀ ਚਾਹਤ ਰੱਖਦੇ ਹਨ। ਭਗਤ ਜੀ ਦੀ ਜੀਵਨੀ ਦੱਸਦੀ ਹੈ ਕਿ ਅਸਲੀ
ਸੇਵਾ ਕੀ ਹੈ, ਸੇਵਾ ਉਹ ਨਹੀਂ ਜੋ ਸਰੋਪੇ ਜਾਂ ਮੈਡਲ ਲੈਣ ਲਈ ਕੀਤੀ ਜਾਵੇ, ਸੇਵਾ ਉਹ ਜੋ ਕਿਸੇ ਦੇ ਦੁੱਖ ਨੂੰ ਆਪਣਾ ਮੰਨ ਕੇ ਕੀਤੀ ਜਾਵੇ। ਦੂਸਰੇ ਦੇ ਦਰਦ ਨੂੰ ਆਪਣੇ ਅੰਦਰ ਹੰਢਾਅ ਕੇ ਦੂਜਿਆਂ ਦੀ ਮਦਦ ਕਰਨੀ ਸੱਚੀ ਸੇਵਾ ਹੈ, ਜੋ ਕਿ ਪਰਮਾਤਮਾ ਦੇ ਦਰ 'ਤੇ ਵੀ ਪ੍ਰਵਾਨੀ ਹੁੰਦੀ ਹੈ। ਭਗਤ ਜੀ ਦੀ ਜੀਵਨੀ ਵਿਚੋਂ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਪਿੰਗਲਵਾੜਾ ਬਣਾਉਣਾ ਉਨ੍ਹਾਂ ਦਾ ਸ਼ੌਕ ਨਹੀਂ ਸੀ, ਸਗੋਂ ਉਹਨਾਂ ਦਾ ਮਕਸਦ ਜ਼ਰੂਰਤਮੰਦਾਂ ਦੀ ਮਦਦ ਕਰਨਾ ਅਤੇ ਬੇਸਹਾਰਾਂ ਲੋਕਾਂ ਨੂੰ ਆਸਰਾ ਦੇਣਾ ਸੀ। ਸਮਾਜ ਜਿਨ੍ਹਾਂ ਲੋਕਾਂ ਨੂੰ ਛੱਡ ਚੁੱਕਾ ਸੀ, ਉਨ੍ਹਾਂ ਨੂੰ ਇਕ ਨਵੀਂ ਜਿੰਦਗੀ ਦੇਣਾ ਉਨ੍ਹਾਂ ਦਾ ਮੁੱਖ ਮੰਤਵ ਸੀ। ਸੋਚਣ ਦੀ ਗੱਲ ਇਹ ਹੈ ਕਿ ਸਾਡਾ ਸਮਾਜ ਸੁਧਰਣ ਦੀ ਜਗ੍ਹਾ ਵਿਗੜਦਾ ਜਾ ਰਿਹਾ ਹੈ। ਸਾਨੂੰ ਲੋੜ ਹੈ ਸਮਾਜ ਏ ਬਚਾਉਣ ਦੀ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਬਚਾਉਣ ਦੀ ਡੂੰਘੀ ਸੋਚ ਸੋਚਣ ਦੀ ਕਿ ਕਿਤੇ ਸਾਡਾ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਮਾਨਸਿਕ ਰੋਗੀਆਂ ਦੀ ਧਰਤੀ ਨਾ ਬਣ ਜਾਵੇ। ਸਮੇਂ ਦੀ ਲੋੜ ਏ ਪਛਾਣੋ, ਕੁਦਰਤ ਨੇ ਸਾਨੂੰ ਬੜਾ ਕੁਝ ਦਿੱਤਾ ਹੈ ਅਤੇ ਕੁਦਰਤ ਅਗਾਂਹ ਵੀ ਦਿੰਦੀ ਰਹੇਗੀ । ਵਾਧੂ ਅਤੇ ਬੇਲੋੜੀਆਂ ਮਨੁੱਖੀ
ਸਹੂਲਤਾਂ ਦੇ ਲਾਲਚ ਵੱਸ ਮਨੁੱਖ ਲੋਭੀ ਹੁੰਦਾ ਜਾ ਰਿਹਾ ਹੈ ਅਤੇ ਆਪਣੀਆਂ ਸੁੱਖ ਸੁਵਿਧਾਵਾਂ ਦੀ ਵਸਤੂਆਂ ਦੇ ਵਾਧੇ ਵਿਚ ਲੱਗਾ ਹੋਇਆ ਹੈ।
ਪਲਵਿੰਦਰ ਸਿੰਘ
ਪਿੰਡ ਪੰਡੋਰੀ ਸਿਧਵਾਂ,
ਜ਼ਿਲ੍ਹਾ ਤਰਨਤਾਰਨ
ਪੰਜਾਬੀ ਰਿਸ਼ਤਿਆਂ 'ਚ ਹਨ ਆਮ ਤਾਅਨੇ-ਮਿਹਣੇ
NEXT STORY