ਰਿਸ਼ਤੇਦਾਰਾਂ ਆਣ ਸਤਾਇਆ ਮਾਂ ਮੇਰੀਏ,
ਪਿਆਰ ਤੇਰੇ ਦਾ ਚੇਤਾ ਆਇਆ ਮਾਂ ਮੇਰੀਏ।
ਲਾਲੇ ਪੈ ਗੇ ਜਾਨ ਮੇਰੀ ਨੂੰ, ਜਦ ਤੂੰ ਤੁਰ ਗੀ,
ਯਾਦਾਂ ਤੇਰੀਆਂ ਬਹੁਤ ਰੁਲਾਇਆ ਮਾਂ ਮੇਰੀਏ।
ਝੂਟੇ ਦੇ ਕੇ, ਬਾਤ ਸੁਣਾ ਕੇ, ਪਿਆਰ ਜਤਾਇਆ,
ਹੁਣ ਸਭ ਨੇ ਹੈ ਮੂੰਹ ਘੁਮਾਇਆ ਮਾਂ ਮੇਰੀਏ।
ਤੇਰੇ ਵਾਝੋ ਸੁੰਨਾ-ਸੁੰਨਾ ਜਾਪੇ ਕਮਰਾ,
ਫ਼ੋਟੋ 'ਤੇ ਮੈਂ ਹਾਰ ਚੜਾਇਆ ਮਾਂ ਮੇਰੀਏ।
ਛੋਟੀ ਉਮਰੇ ਛੱਡ ਅਸਾਂ ਨੂੰ ਚਾਲੇ ਪਾ ਗੀ,
ਤੇਰਾ ਕਿਉਂ ਨਾ ਦਿਲ ਘਬਰਾਇਆ ਮਾਂ ਮੇਰੀਏ।
ਤੇਰੇ ਹੁੰਦੇ ਮੌਜਾਂ ਕਰਦੇ, ਬੇ-ਫ਼ਿਕਰੇ ਸਾਂ,
ਦੂਜੀ ਮਾਂ ਨੇ ਵਾਹਣੀ ਪਾਇਆ ਮਾਂ ਮੇਰੀਏ।
ਬਹੁਤੀ ਬੀਤੀ, ਥੋੜ੍ਹੀ ਬਾਕੀ, ਵਕਤ ਟਪਾਵਾਂ,
'ਲੋਟੇ' ਹੁਣ ਚਿਹਰਾ ਕੁਮਲਾਇਆ ਮਾਂ ਮੇਰੀਏ।
ਸੁਖਵਿੰਦਰ ਸਿੰਘ ਲੋਟੇ
ਭਗਤ ਪੂਰਨ ਸਿੰਘ ਜੀ ਨੂੰ ਹੈ ਸੱਚੀ ਸ਼ਰਧਾਂਜਲੀ
NEXT STORY