ਅਹਿਮਦਾਬਾਦ(ਸ. ਹ.)- ਫੋਰਡ ਮੋਟਰ ਕੰਪਨੀ ਨੇ ਸਾਣੰਦ (ਗੁਜਰਾਤ) 'ਚ ਆਪਣੇ ਏਕੀਕ੍ਰਿਤ ਨਿਰਮਾਣ ਪਲਾਂਟ ਦਾ ਸ਼ੁੱਭ ਆਰੰਭ ਕੀਤਾ ਅਤੇ ਇਸ ਵਿਚ ਤਿਆਰ ਹੋਣ ਵਾਲੀ ਫੋਰਡ ਫੀਗੋ ਐਸਪਾਇਰ ਗੱਡੀ ਵੀ ਲਾਂਚ ਕੀਤੀ। ਇਸ ਪਲਾਂਟ 'ਚ ਅਤਿ-ਆਧੁਨਿਕ ਵਾਹਨ ਨਿਰਮਾਣ ਪਲਾਂਟ ਅਤੇ ਸੰਸਾਰ ਪੱਧਰੀ ਇੰਜਨ ਪਲਾਂਟ ਸ਼ਾਮਲ ਹਨ। ਫੋਰਡ ਫੀਗੋ ਐਸਪਾਇਰ, ਨਵੀਂ ਸਬ-ਫੋਰ-ਸੀਟਰ ਕੰਪੈਕਟ ਸੇਡਾਨ ਹੈ, ਜੋ ਕਿ ਪਲਾਂਟ 'ਚ ਬਣਾਈ ਜਾਣ ਵਾਲੀ ਪਹਿਲੀ ਕਾਰ ਹੋਵੇਗੀ। ਫੋਰਡ ਦੇ ਏਕੀਕ੍ਰਿਤ ਨਿਰਮਾਣ ਪਲਾਂਟ ਦੀ ਲਾਂਚਿੰਗ ਮੌਕੇ ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸੌਰਭ ਭਾਈ ਪਟੇਲ ਵਿੱਤ ਮੰਤਰੀ, ਵਿਜੇ ਭਾਈ ਰੂਪਾਨੀ ਟਰਾਂਸਪੋਰਟ ਮੰਤਰੀ ਅਤੇ ਗੁਜਰਾਤ ਸਰਕਾਰ ਦੇ ਕਈ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵੀ ਦਰਜ ਕੀਤੀ ਗਈ। ਫੋਰਡ ਦੇ ਪ੍ਰੈਜ਼ੀਡੈਂਟ ਅਤੇ ਸੀ. ਈ. ਓ. ਮਾਰਕ ਫੀਲਡਜ਼ ਨੇ ਇਸ ਮੌਕੇ ਕਿਹਾ,'' ਸਾਣੰਦ ਵਿਚ ਅੱਜ ਸਾਡੇ ਪਲਾਂਟ ਦੇ ਸ਼ੁੱਭ-ਆਰੰਭ ਤੋਂ ਬਾਅਦ ਅਸੀਂ ਭਾਰਤ ਵਿਚ ਆਪਣੀ ਵਿਕਾਸ ਪ੍ਰਤੀਬੱਧਤਾ ਨੂੰ ਨਵੀਆਂ ਉਚਾਈਆਂ 'ਤੇ ਲੈ ਗਏ ਹਾਂ। ਅਸੀਂ ਭਾਰਤ ਵਿਚ ਆਪਣੀ ਨਿਰਮਾਣ ਸਮਰੱਥਾ ਨੂੰ ਦੁੱਗਣਾ ਕਰ ਰਹੇ ਹਾਂ, ਚੰਗੀਆਂ ਨੌਕਰੀਆਂ ਦੀ ਸਿਰਜਣਾ ਕਰਾਂਗੇ ਅਤੇ ਦੁਨੀਆ ਭਰ ਵਿਚ ਮੌਜੂਦ ਆਪਣੇ ਗਾਹਕਾਂ ਨੂੰ ਸ਼ਾਨਦਾਰ ਉਤਪਾਦਨ ਪ੍ਰਦਾਨ ਕਰਾਂਗੇ।'' ਸਤੰਬਰ 2011 ਵਿਚ ਆਪਣੀ ਸ਼ੁਰੂਆਤ ਤੋਂ ਬਾਅਦ ਫੋਰਡ ਵਲੋਂ ਸਾਣੰਦ ਵਿਚ 2 ਪਲਾਂਟਾਂ ਵਿਚ ਇਕ ਅਰਬ ਡਾਲਰ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ।
ਖੁਦਕੁਸ਼ੀ ਕਰਨ ਤੋਂ ਰੋਕਣ 'ਚ ਮਦਦ ਕਰੇਗੀ ਫੇਸਬੁੱਕ
NEXT STORY