ਮਾਡਲ ਤੋਂ ਅਦਾਕਾਰ ਬਣਿਆ ਜਾਨ ਅਬ੍ਰਾਹਿਮ ਹੁਣ ਇਕ ਸਫਲ ਫ਼ਿਲਮਕਾਰ ਵੀ ਬਣ ਗਿਆ ਹੈ। ਭਾਵੇਂ ਰੋਮਾਂਸ ਹੋਵੇ ਜਾਂ ਐਕਸ਼ਨ ਜਾਂ ਫਿਰ ਕਾਮੇਡੀ, ਹਰ ਤਰ੍ਹਾਂ ਦੇ ਕਿਰਦਾਰਾਂ 'ਚ ਖੁਦ ਨੂੰ ਅਸਾਨੀ ਨਾਲ ਫਿੱਟ ਕਰ ਲੈਣ ਵਾਲੇ ਜਾਨ ਦੀ ਖਾਸੀਅਤ ਹੈ ਕਿ ਉਹ ਨਾ ਸਿਰਫ ਲੀਕ ਤੋਂ ਹਟ ਕੇ ਫ਼ਿਲਮਾਂ ਕਰ ਰਿਹਾ ਹੈ, ਸਗੋਂ ਆਪਣੇ ਪ੍ਰੋਡਕਸ਼ਨ ਹਾਊਸ ਰਾਹੀਂ ਇੰਡਸਟਰੀ ਨੂੰ ਲੀਕ ਤੋਂ ਹਟ ਕੇ ਅਤੇ ਮੈਸੇਜਫੁਲ ਫ਼ਿਲਮਾਂ ਹੀ ਦੇ ਰਿਹਾ ਹੈ। ਪੇਸ਼ ਹਨ ਜਾਨ ਨਾਲ ਹੋਈ ਗੱਲਬਾਤ ਦੇ ਮੁਖ ਅੰਸ਼ :-
* ਸੁਣਨ 'ਚ ਆ ਰਿਹੈ ਕਿ ਤੁਸੀਂ ਇਕੋ ਵੇਲੇ ਕਈ ਫ਼ਿਲਮਾਂ ਕਰ ਰਹੇ ਹੋ?
—ਜੀ ਹਾਂ, ਬਿਲਕੁਲ ਸੱਚ ਸੁਣਿਆ ਹੈ ਤੁਸੀਂ। ਮੇਰੇ ਕੋਲ ਇਸ ਵੇਲੇ ਕਈ ਵੱਡੀਆਂ ਫ਼ਿਲਮਾਂ ਹਨ ਅਤੇ ਇਨ੍ਹਾਂ ਸਭ 'ਚ ਮੇਰੇ ਕਿਰਦਾਰ ਵੱਖੋ-ਵੱਖਰੇ ਹਨ। ਅਸਲ 'ਚ ਮੈਂ ਮੋਨੋਟੋਨਸ ਕਿਰਦਾਰ ਕਰਨ ਦੀ ਬਜਾਏ ਮਸਤੀ ਨਾਲ ਬਿਨਾਂ ਕਿਸੇ ਟੈਨਸ਼ਨ ਦੇ ਫ਼ਿਲਮਾਂ ਕਰਨ 'ਚ ਯਕੀਨ ਕਰਦਾ ਹਾਂ। ਇਹੀ ਕਾਰਨ ਹੈ ਕਿ ਜਿਥੇ ਇਕ ਪਾਸੇ ਐਕਸ਼ਨ ਫ਼ਿਲਮਾਂ ਕਰ ਰਿਹਾ ਹਾਂ, ਉਥੇ ਹੀ ਕਾਮੇਡੀ ਫ਼ਿਲਮਾਂ ਦੀ ਵੀ ਇਕ ਲੰਬੀ ਸੂਚੀ ਹੈ। ਮੈਂ ਖੁਦ ਨੂੰ ਉਨ੍ਹਾਂ ਕਲਾਕਾਰਾਂ 'ਚ ਸ਼ਾਮਲ ਕਰਨਾ ਚਾਹੁੰਦਾ ਹਾਂ, ਜੋ ਕੁਆਲਿਟੀ ਵਰਕ 'ਚ ਯਕੀਨ ਕਰਦੇ ਹਨ।
* ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਦੱਸੋ।
— ਛੇਤੀ ਹੀ 'ਵੈਲਕਮ ਬੈਕ', 'ਹੇਰਾਫੇਰੀ-3', 'ਆਂਖੇਂ-2', 'ਰੌਕੀ ਹੈਂਡਸਮ' ਅਤੇ ਫੋਰਸ-2' ਵਿਚ ਨਜ਼ਰ ਆਵਾਂਗਾ। ਐਸ਼ਵਰਿਆ ਰਾਏ ਬੱਚਨ ਨਾਲ ਨਿਰਦੇਸ਼ਕ ਸੰਜੇ ਗੁਪਤਾ ਦੀ ਫ਼ਿਲਮ 'ਜਜ਼ਬਾ' ਕਰ ਰਿਹਾ ਹਾਂ। ਜੈਕਲੀਨ ਫਰਨਾਂਡੀਜ਼ ਅਤੇ ਵਰੁਣ ਧਵਨ ਨਾਲ ਰੋਹਿਤ ਧਵਨ ਦੀ ਫ਼ਿਲਮ 'ਦਿਸ਼ੂਮ' ਵੀ ਕਰ ਰਿਹਾ ਹਾਂ।
* ਫ਼ਿਲਮ '1911' ਬਾਰੇ ਦੱਸੋ?
— ਇਹ ਮੇਰੇ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ ਹੈ, ਜਿਸ ਦਾ ਨਿਰਦੇਸ਼ਨ ਸ਼ੂਜੀਤ ਸਰਕਾਰ ਕਰ ਰਹੇ ਹਨ। ਇਸ ਫ਼ਿਲਮ 'ਚ ਮੈਂ ਫੁੱਟਬਾਲਰ ਸ਼ਿਵਦਾਸ ਭਾਦੁੜੀ ਦਾ ਕਿਰਦਾਰ ਨਿਭਾਅ ਰਿਹਾ ਹਾਂ ਕਿਉਂਕਿ ਫੁੱਟਬਾਲ ਮੇਰੀ ਮਨਪਸੰਦ ਖੇਡ ਹੈ, ਅਜਿਹੇ 'ਚ 'ਦੇ ਦਨਾਦਨ ਗੋਲ' ਤੋਂ ਬਾਅਦ ਇਹ ਫ਼ਿਲਮ ਵੀ ਮੇਰੇ ਦਿਲ ਦੇ ਬੇਹੱਦ ਨੇੜੇ ਹੈ। ਇਹੀ ਕਾਰਨ ਹੈ ਕਿ ਇਸ ਫ਼ਿਲਮ ਲਈ ਮੈਂ ਆਪਣੀ ਲੁੱਕ ਨਾਲ ਨਵਾਂ ਤਜਰਬਾ ਵੀ ਕੀਤਾ ਹੈ, ਉਥੇ ਹੀ ਆਪਣਾ ਭਾਰ ਵੀ 17 ਕਿੱਲੋ ਤੱਕ ਘਟਾਇਆ ਹੈ।
* ਬਤੌਰ ਨਿਰਮਾਤਾ ਤਾਂ ਤੁਸੀਂ ਨਾਂ ਕਮਾ ਲਿਆ ਹੈ। ਨਿਰਦੇਸ਼ਕ ਦੀ ਕੁਰਸੀ 'ਤੇ ਬੈਠਣ ਦਾ ਕੀ ਇਰਾਦਾ ਹੈ?
—ਇਹ ਸੱਚ ਹੈ ਕਿ ਮੇਰੇ ਅੰਦਰ ਐਕਟਰ-ਪ੍ਰੋਡਿਊਸਰ ਦੇ ਨਾਲ ਹੀ ਇਕ ਫ਼ਿਲਮ ਨਿਰਦੇਸ਼ਕ ਵੀ ਲੁਕਿਆ ਬੈਠਾ ਹੈ। ਜਦੋਂ ਮੈਨੂੰ ਲੱਗੇਗਾ ਕਿ ਮੈਂ ਫ਼ਿਲਮ ਨਿਰਦੇਸ਼ਿਤ ਕਰਨ ਯੋਗ ਹੋ ਗਿਆ ਹਾਂ ਤਾਂ ਨਿਰਦੇਸ਼ਕ ਦੀ ਕੈਪ ਜ਼ਰੂਰ ਪਹਿਨਾਂਗਾ। ਮੈਨੂੰ ਲੱਗਦੈ ਕਿ ਇਹ ਕੰਮ ਮੈਂ ਕਰ ਸਕਦਾ ਹਾਂ ਕਿਉਂਕਿ ਐਕਟਿੰਗ ਕਰਦਿਆਂ ਮੈਂ ਫ਼ਿਲਮ ਮੇਕਿੰਗ ਬਾਰੇ ਕਾਫੀ ਕੁਝ ਸਿੱਖਿਆ ਹੈ। ਫਿਲਹਾਲ, ਐਕਟਿੰਗ 'ਚ ਬਿਜ਼ੀ ਹਾਂ ਅਤੇ ਨਿਰਦੇਸ਼ਨ ਦੇ ਮੈਦਾਨ 'ਚ ਉਤਰਨ ਤੋਂ ਪਹਿਲਾਂ ਥੋੜ੍ਹਾ ਅਨੁਭਵ ਹੋਰ ਹਾਸਲ ਕਰਨਾ ਚਾਹੁੰਦਾ ਹਾਂ। ਉਂਝ ਨਿਰਮਾਤਾ ਬਣ ਕੇ ਥਰਾਫੀ ਖੁਸ਼ ਹਾਂ ਕਿਉਂਕਿ ਇਹ ਕੰਮ ਜ਼ਿੰਮੇਵਾਰੀ ਭਰਿਆ ਹੁੰਦਾ ਹੈ। ਨਿਰਮਾਤਾ ਬਣ ਕੇ ਹੀ ਅਹਿਸਾਸ ਹੋਇਆ ਕਿ ਇਹ ਕੰਮ ਕਿੰਨਾ ਤਣਾਅ ਭਰਿਆ ਹੁੰਦਾ ਹੈ ਪਰ ਮੈਂ ਇਸ ਤਣਾਅ ਦਾ ਵੀ ਭਰਪੂਰ ਮਜ਼ਾ ਲਿਆ ਅਤੇ ਲੈ ਰਿਹਾ ਹਾਂ।
* ਕਿਹਾ ਜਾਂਦੈ ਕਿ ਹੁਣ ਤੁਸੀਂ ਆਨਸਕ੍ਰੀਨ ਕਿੱਸ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ?
—ਜੀ ਹਾਂ, ਵਿਆਹ ਤੋਂ ਬਾਅਦ ਮੈਂ ਹੁਣ ਆਪਣੀਆਂ ਫ਼ਿਲਮਾਂ ਵਿਚ ਕਿੱਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਮੈਂ ਇਕ ਸਿੰਪਲ ਤੇ ਸੋਬਰ ਫੈਮਿਲੀ ਮੈਨ ਬਣ ਚੁੱਕਾ ਹਾਂ। ਕਿਉਂਕਿ ਹੁਣ ਵਿਆਹਿਆ ਗਿਆ ਹਾਂ, ਇਸ ਲਈ ਸਕ੍ਰੀਨ 'ਤੇ ਕਿਸਿੰਗ ਅਤੇ ਬੋਲਡ ਸੀਨ ਨਹੀਂ ਕਰਨੇ ਚਾਹੁੰਦਾ।
— ਕੁਸ਼ਾਗਰ
ਮਚ ਰਹੀ ਅੱਗ ਦੀ ਬਦਲਾਖੋਰੀ
NEXT STORY