ਅਜਨਾਲਾ (ਬਾਠ)- ਪੁਲਸ ਥਾਣਾ ਅਜਨਾਲਾ ਨੇ ਪਿੰਡ ਕਿਆਮਪੁਰ ਦੇ ਨਿਵਾਸੀ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਦੇਸਾ ਸਿੰਘ ਨੂੰ 5 ਗ੍ਰਾਮ ਹੈਰੋਇਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਪਰਮਵੀਰ ਸਿੰਘ ਸੈਣੀ ਨੇ ਜਾਣਕਾਰੀ ਦਿੱਤੀ ਕਿ ਸਬ-ਇੰਸਪੈਕਟਰ ਹਰਕੀਰਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਦੇ ਹੱਥ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਸੁੱਖਾ ਉਦੋਂ ਲੱਗਾ, ਜਦੋਂ ਪੁਲਸ ਪਾਰਟੀ ਗਸ਼ਤ 'ਤੇ ਜਾ ਰਹੀ ਸੀ। ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਕੋਲੋਂ ਤਲਾਸ਼ੀ ਲੈਣ 'ਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ।
ਸਿਵਲ ਹਸਪਤਾਲ ਬਰਨਾਲਾ 'ਚ ਬੈੱਡਾਂ ਦੀ ਘਾਟ ਮਰੀਜ਼ ਕਿਰਾਏ ਦੇ ਮੰਜਿਆਂ 'ਤੇ ਵਰਾਂਡਿਆਂ 'ਚ ਕਰਵਾ ਰਹੇ ਇਲਾਜ
NEXT STORY