ਚੰਡੀਗੜ੍ਹ (ਸੰਦੀਪ) - ਸ਼ਹਿਰ ਵਿਚ ਹੋਣ ਵਾਲੇ ਜਾਨਲੇਵਾ ਸੜਕ ਹਾਦਸਿਆਂ ਦੀ ਗਿਣਤੀ ਜਿਥੇ ਲਗਾਤਾਰ ਵਧ ਰਹੀ ਹੈ, ਉਥੇ ਹੀ ਇਨ੍ਹਾਂ ਹਾਦਸਿਆਂ 'ਚ ਔਰਤਾਂ ਦੀ ਮੌਤ ਦੇ ਮਾਮਲੇ ਵਧਦੇ ਜਾ ਰਹੇ ਹਨ। ਸ਼ਹਿਰ 'ਚ ਜਾਨਲੇਵਾ ਹਾਦਸਿਆਂ ਦਾ ਇਕ ਮੁੱਖ ਕਾਰਨ ਹੈ ਸਿਰ 'ਚ ਗੰਭੀਰ ਸੱਟ ਲੱਗਣਾ ਤੇ ਦੋਪਹੀਆ ਵਾਹਨ 'ਤੇ ਸਵਾਰ ਔਰਤਾਂ ਦੇ ਹੈਲਮੇਟ ਨਾ ਪਾਉਣ ਕਾਰਨ ਹਾਦਸੇ 'ਚ ਜ਼ਿਆਦਾਤਰ ਉਨ੍ਹਾਂ ਦੇ ਸਿਰ 'ਚ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ। ਇਸ ਤਰ੍ਹਾਂ ਸੜਕ ਹਾਦਸਿਆਂ 'ਚ ਜਾਨ ਗੁਆਉਣ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਦੌਰਾਨ 115 ਔਰਤਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਅਜਿਹੇ 'ਚ ਦੋਪਹੀਆ ਵਾਹਨਾਂ 'ਤੇ ਹੈਲਮੇਟ ਦੇ ਬਿਨਾਂ ਚੱਲਣਾ ਔਰਤਾਂ ਲਈ ਬਹੁਤ ਖਤਰਨਾਕ ਸਾਬਿਤ ਹੋ ਰਿਹਾ ਹੈ। ਟ੍ਰੈਫਿਕ ਪੁਲਸ ਅਨੁਸਾਰ ਪੁਲਸ ਲਗਾਤਾਰ ਸ਼ਹਿਰ 'ਚ ਜਾਗਰੂਕਤਾ ਮੁਹਿੰਮ ਚਲਾਉਂਦੀਆਂ ਲੜਕੀਆਂ ਤੇ ਔਰਤਾਂ ਨੂੰ ਜਾਗਰੂਕ ਕਰ ਰਹੀ ਹੈ। ਪੁਲਸ ਅਨੁਸਾਰ ਉਨ੍ਹਾਂ ਦੀ ਇਸ ਮੁਹਿੰਮ ਦਾ ਹੀ ਅਸਰ ਹੈ ਕਿ ਸ਼ਹਿਰ 'ਚ ਲੜਕੀਆਂ ਤੇ ਔਰਤਾਂ ਕਾਫੀ ਗਿਣਤੀ 'ਚ ਸਿਰ 'ਤੇ ਹੈਲਮੇਟ ਪਾ ਕੇ ਚੱਲਦੀਆਂ ਹਨ।
ਕਰਵਾਚੌਥ 'ਤੇ ਔਰਤਾਂ ਨੂੰ ਹੈਲਮੇਟ ਦਾ ਤੋਹਫਾ ਤਕ ਦੇ ਚੁੱਕੀ ਹੈ ਟ੍ਰੈਫਿਕ ਪੁਲਸ
ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਜਿਥੇ ਔਰਤਾਂ ਕਰਵਾਚੌਥ ਦਾ ਵਰਤ ਰੱਖਦੀਆਂ ਹਨ, ਉਥੇ ਹੀ ਔਰਤਾਂ ਨੂੰ ਖੁਦ ਉਨ੍ਹਾਂ ਦੀ ਸੁਰੱਖਿਆ ਦੀ ਯਾਦ ਦਿਵਾਉਣ ਤੇ ਹੈਲਮੇਟ ਪਾਉਣ ਲਈ ਪ੍ਰੇਰਿਤ ਕਰਨ ਲਈ ਟ੍ਰੈਫਿਕ ਪੁਲਸ ਕਈ ਵਾਰ ਦੋਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਨੂੰ ਹੈਲਮੇਟ ਦਾ ਤੋਹਫਾ ਭੇਟ ਕਰ ਚੁੱਕੀ ਹੈ, ਜਿਸ ਨਾਲ ਕਿ ਉਹ ਆਪਣੇ ਪਤੀ ਦੇ ਨਾਲ-ਨਾਲ ਆਪਣੇ ਜੀਵਨ ਦੀ ਸੁਰੱਖਿਆ ਦਾ ਵੀ ਧਿਆਨ ਰੱਖ ਸਕਣ।
ਬਿਨਾਂ ਹੈਲਮੇਟ ਦੇ ਸਿਰ ਦੀ ਸੱਟ ਦਾ ਸ਼ਿਕਾਰ ਹੋਣ ਨਾਲ ਜਾਨਲੇਵਾ ਸੜਕ ਹਾਦਸਿਆਂ 'ਚ ਬਿਖਰੇ ਕਈ ਪਰਿਵਾਰ
ਸ਼ਹਿਰ ਦੀਆਂ ਸੜਕਾਂ 'ਤੇ ਹੋਣ ਵਾਲੇ ਜਾਨਲੇਵਾ ਹਾਦਸਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਦੇ ਅੰਕੜੇ ਦੱਸਦੇ ਹਨ ਦੀ ਇਸ ਦੌਰਾਨ 115 ਔਰਤਾਂ ਨੂੰ ਜਾਨਲੇਵਾ ਸੜਕ ਹਾਦਸਿਆਂ ਦਾ ਸ਼ਿਕਾਰ ਹੋਣਾ ਪਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਹਾਦਸਿਆਂ 'ਚ ਸਿਰ 'ਤੇ ਹੈਲਮੇਟ ਨਾ ਹੋਣ ਕਾਰਨ ਸਿਰ 'ਚ ਗੰਭੀਰ ਸੱਟ ਲੱਗਣਾ ਹੀ ਮੌਤ ਦਾ ਮੁੱਖ ਕਾਰਨ ਰਿਹਾ ਹੈ।
ਕਈ ਸੂਬਿਆਂ 'ਚ ਔਰਤਾਂ ਲਈ ਹੈਲਮੇਟ ਪਾ ਕੇ ਵਾਹਨ ਚਲਾਉਣਾ ਹੈ ਜ਼ਰੂਰੀ
ਦੇਸ਼ 'ਚ ਦਿੱਲੀ ਸਹਿਤ ਕਈ ਅਜਿਹੇ ਸੂਬੇ ਹਨ, ਜਿਥੇ ਔਰਤਾਂ ਲਈ ਦੋਪਹੀਆ ਵਾਹਨ 'ਤੇ ਹੈਲਮੇਟ ਪਾਉਣਾ ਜ਼ਰੂਰੀ ਹੈ। ਕੁਝ ਸਾਲ ਪਹਿਲਾਂ ਚੰਡੀਗੜ੍ਹ 'ਚ ਵੀ ਦੋਪਹੀਆ ਵਾਹਨ 'ਤੇ ਔਰਤ ਨੂੰ ਹੈਲਮੇਟ ਪਾ ਕੇ ਵਾਹਨ ਚਲਾਉਣਾ ਜ਼ਰੂਰੀ ਕੀਤਾ ਗਿਆ ਸੀ ਪਰ ਬਾਅਦ 'ਚ ਇਥੇ ਇਸ ਗੱਲ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਇਥੇ ਔਰਤਾਂ ਨੂੰ ਦੋਪਹੀਆ ਵਾਹਨ 'ਤੇ ਹੈਲਮੇਟ ਪਾਉਣਾ ਜ਼ਰੂਰੀ ਨਹੀਂ ਕੀਤਾ ਗਿਆ, ਹਾਲਾਂਕਿ ਆਪਣੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸ਼ਹਿਰ 'ਚ ਕਈ ਲੜਕੀਆਂ ਤੇ ਔਰਤਾਂ ਹੈਲਮੇਟ ਪਾ ਕੇ ਹੀ ਦੋਪਹੀਆ ਵਾਹਨ ਚਲਾਉਂਦੀਆਂ ਹਨ।
ਲਗਾਤਾਰ ਜਾਰੀ ਰਹਿੰਦੀ ਹੈ ਟ੍ਰੈਫਿਕ ਪੁਲਸ ਦੀ ਜਾਗਰੂਕਤਾ ਮੁਹਿੰਮ
ਸ਼ਹਿਰ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਸ ਟੀਮ ਲਗਾਤਾਰ ਜਾਗਰੂਕਤਾ ਮੁਹਿੰਮ ਜਾਰੀ ਰੱਖਦੀ ਹੈ। ਸਕੂਲਾਂ ਤੇ ਕਾਲਜਾਂ 'ਚ ਜਾ ਕੇ ਵਿਦਿਆਰਥੀਆਂ ਨੂੰ ਨਿਯਮਾਂ ਦਾ ਪਾਠ ਪੜ੍ਹਾਇਆ ਜਾਂਦਾ ਹੈ। ਜਨਤਕ ਥਾਵਾਂ, ਚੋਰਾਹਿਆਂ 'ਤੇ ਵਾਹਨ ਚਲਾਉਣ ਵਾਲਿਆਂ ਨੂੰ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਪੰਫਲੇਟਾਂ, ਸਟਿੱਕਰਾਂ ਜ਼ਰੀਏ ਜਾਗਰੂਕ ਕੀਤਾ ਜਾਂਦਾ ਹੈ।
ਚੌਰਾਹਿਆਂ 'ਤੇ ਸਪੀਕਰ ਰਾਹੀਂ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਜਾਂਦਾ ਹੈ। ਲਾਈਟ ਪੁਆਇੰਟ 'ਤੇ ਲਾਏ ਗਏ ਡਿਜੀਟਲ ਬੋਰਡ 'ਤੇ ਲਗਾਤਾਰ ਸੜਕ 'ਤੇ ਸਪੀਡ ਹੱਦ ਤੇ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
NEXT STORY