ਬਮਿਆਲ/ਗੁਰਦਾਸਪੁਰ (ਮੁਨੀਸ਼, ਵਿਨੋਦ) - ਭਾਰਤ-ਪਾਕਿਸਤਾਨ ਸਰਹੱਦ 'ਤੇ ਬਮਿਆਲ ਕਸਬੇ ਤੋਂ ਕੁਝ ਅੱਗੇ ਇਕ ਗੁੱਜਰ ਪਰਿਵਾਰ ਵੱਲੋਂ 2 ਵਰਦੀਧਾਰੀ ਸ਼ੱਕੀ ਵਿਅਕਤੀਆਂ ਦੇ ਵੇਖੇ ਜਾਣ ਨਾਲ ਸੁਰੱਖਿਆ ਏਜੰਸੀਆਂ, ਪੁਲਸ ਅਤੇ ਸੀਮਾ ਸੁਰੱਖਿਆ ਬਲ ਸਰਗਰਮ ਹੋ ਗਏ ਹਨ।
ਸੂਤਰਾਂ ਅਨੁਸਾਰ ਬੀਤੀ ਰਾਤ ਬਮਿਆਲ ਤੋਂ ਅੱਗੇ ਬਮਿਆਲ ਭੱਟੀਆਂ ਸੜਕ 'ਤੇ ਇਕ ਗੁਜਰ ਮਸਕੀਨ ਅਲੀ ਨਿਵਾਸੀ ਬਮਿਆਲ ਆਪਣੇ ਸਾਲੇ ਕਾਲੂ ਨਿਵਾਸੀ ਕੋਟ ਭੱਟੀਆਂ ਨੂੰ ਆਪਣੀ ਕਾਰ 'ਤੇ ਪਿੰਡ ਭੱਟੀਆਂ ਛੱਡਣ ਜਾ ਰਿਹਾ ਸੀ ਕਿ ਰਸਤੇ ਵਿਚ ਉਪਰੋਕਤ ਸ਼ੱਕੀਆਂ ਨੇ ਹੱਥ ਦੇ ਕੇ ਰੋਕਿਆ। ਵੇਖਣ 'ਚ ਸਿਪਾਹੀ ਲੱਗਦੇ ਸਨ ਅਤੇ ਉਨ੍ਹਾਂ ਦੇ ਕੋਲ ਹਥਿਆਰ ਸਨ। ਇਹ ਜਾਣਕਾਰੀ ਗੁਜਰ ਮਸਕੀਨ ਅਲੀ ਨੇ ਪੁਲਸ ਅਤੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਦਿੱਤੀ।
ਸੂਤਰਾਂ ਅਨੁਸਾਰ ਮਸਕੀਨ ਅਲੀ ਅਨੁਸਾਰ ਹੱਥ ਦੇ ਕੇ ਰੋਕਣ ਵਾਲੇ ਵਰਦੀਧਾਰੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਵਾਹਨ ਖਰਾਬ ਹੋ ਗਿਆ ਹੈ, ਜੋ ਜੱਟਾਂ ਦੇ ਡੇਰੇ ਦੇ ਕੋਲ ਖੜ੍ਹਾ ਹੈ। ਉਨ੍ਹਾਂ ਨੂੰ ਉਥੋਂ ਤੱਕ ਲਿਫਟ ਦਿੱਤੀ ਜਾਵੇ। ਮਸਕੀਨ ਅਲੀ ਅਨੁਸਾਰ ਉਨ੍ਹਾਂ ਨੇ ਇਨ੍ਹਾਂ ਦੋਵਾਂ ਫੌਜੀ ਸਮਝ ਕੇ ਆਪਣੀ ਕਾਰ ਵਿਚ ਬਿਠਾ ਲਿਆ, ਪਰ ਜਦ ਉਨ੍ਹਾਂ ਦੀ ਕਾਰ ਜੱਟਾਂ ਦੇ ਡੇਰੇ ਕੋਲ ਪਹੁੰਚੀ ਤਾਂ ਉਥੇ ਕੋਈ ਵਾਹਨ ਨਹੀਂ ਸੀ, ਜਿਸ 'ਤੇ ਮਸਕੀਨ ਅਲੀ ਨੂੰ ਸ਼ੱਕ ਹੋ ਗਿਆ ਅਤੇ ਉਸ ਨੇ ਕਾਰ ਰੋਕ ਦਿੱਤੀ। ਜਦ ਮਸਕੀਨ ਅਲੀ ਨੇ ਵੇਖਿਆ ਕਿ ਇਹ ਦੋਵੇਂ ਹੀ ਵਰਦੀਧਾਰੀ ਫੌਜੀ ਨਹੀਂ ਲੱਗਦੇ ਹਨ ਤਾਂ ਉਨ੍ਹਾਂ ਨੇ ਪੁੱਛਿਆ ਕਿ ਕੌਣ ਹੋ ਤੁਸੀਂ ਅਤੇ ਉਸ ਦੇ ਨਾਲ ਹੀ ਕਾਰ 'ਚੋਂ ਨਿਕਲ ਕੇ ਮਸਕੀਨ ਅਲੀ ਨੇ ਆਪਣੇ ਸਾਲੇ ਕਾਲੂ ਨੂੰ ਭੱਜ ਜਾਣ ਨੂੰ ਕਿਹਾ। ਇਸ ਵਿਚ ਕਾਲੂ ਗੁਜਰ ਤਾਂ ਉਥੋਂ ਭੱਜਣ 'ਚ ਸਫ਼ਲ ਹੋ ਗਿਆ, ਪਰ ਸ਼ੱਕੀ ਵਰਦੀਧਾਰੀਆਂ ਨੇ ਮਸਕੀਨ ਅਲੀ ਨੂੰ ਫੜ ਲਿਆ। ਪਰ ਉਹ ਵੀ ਕਿਸੇ ਤਰ੍ਹਾਂ ਨਾਲ ਉਥੋਂ ਭੱਜਣ 'ਚ ਸਫ਼ਲ ਹੋ ਗਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਤਰਾਂ ਅਨੁਸਾਰ ਪੁਲਸ ਨੇ ਸੂਚਨਾ ਮਿਲਦੇ ਹੀ ਸਾਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਕਾਰ ਤਾਂ ਬਰਾਮਦ ਕਰ ਲਈ ਪਰ ਸ਼ੱਕੀ ਲੋਕਾਂ ਦਾ ਕੁਝ ਪਤਾ ਨਹੀਂ ਲੱਗਾ। ਇਸ ਸਬੰਧੀ ਪੁਲਸ ਨੇ ਵਿਸ਼ੇਸ਼ ਤਲਾਸ਼ੀ ਮੁਹਿੰਮ ਇਲਾਕੇ ਵਿਚ ਸ਼ੁਰੂ ਕੀਤੀ ਹੈ। ਸਾਰੇ ਪੁਲਸ ਅਤੇ ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।
ਪੋਸਤ ਸਣੇ 3 ਗ੍ਰਿਫ਼ਤਾਰ
NEXT STORY