ਜਲੰਧਰ/ਅੰਮ੍ਰਿਤਸਰ (ਧਵਨ)- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਅਕਾਲੀ ਦਲ 'ਤੇ ਮੁੜ ਸਿਆਸੀ ਹਮਲਾ ਬੋਲਦਿਆਂ ਕਿਹਾ ਹੈ ਕਿ ਉਹ ਸੜਕਾਂ 'ਤੇ ਧਰਨੇ ਲਾ ਕੇ ਜਨਤਾ ਨੂੰ ਗੈਰ-ਜ਼ਰੂਰੀ ਤੌਰ 'ਤੇ ਪ੍ਰੇਸ਼ਾਨ ਕਰਨ ਲੱਗੇ ਹੋਏ ਹਨ। ਇਥੋਂ ਤੱਕ ਕਿ ਇਨ੍ਹਾਂ ਧਰਨਿਆਂ ਕਾਰਨ ਸੜਕਾਂ ਤੋਂ ਲੰਘਣ ਵਾਲੀਆਂ ਐਂਬੂਲੈਂਸਾਂ ਵੀ ਫਸ ਰਹੀਆਂ ਹਨ, ਜਿਸ ਕਾਰਨ ਇਲਾਜ ਲਈ ਰੋਗੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨੇਤਾ ਸੜਕਾਂ 'ਤੇ ਧਰਨੇ ਲਾ ਕੇ ਆਵਾਜਾਈ ਨੂੰ ਰੋਕ ਕੇ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਹੇ ਹਨ। ਉਨ੍ਹਾਂ ਹਾਈ ਕੋਰਟ ਵੱਲੋਂ ਇਸ ਸਬੰਧੀ ਅੱਜ ਦਿੱਤੇ ਗਏ ਹੁਕਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਸ਼ਾਸਨਕਾਲ 'ਚ ਇਕ ਵੀ ਅਕਾਲੀ 'ਤੇ ਕੇਸ ਦਰਜ ਨਹੀਂ ਹੋਇਆ ਸੀ, ਜਦਕਿ ਕੈਪਟਨ ਸਰਕਾਰ ਸਮੇਂ ਗਲਤ ਕੰਮ ਕਰਨ ਵਾਲੇ ਕਾਂਗਰਸੀਆਂ 'ਤੇ ਵੀ ਕੇਸ ਦਰਜ ਹੋਏ ਹਨ। ਅਜਿਹੀ ਸਥਿਤੀ 'ਚ ਅਕਾਲੀਆਂ ਨੂੰ ਅਮਰਿੰਦਰ ਸਰਕਾਰ 'ਤੇ ਉਂਗਲੀ ਉਠਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਕਾਂਗਰਸੀ ਨੇਤਾ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਸਰਕਾਰ ਲੋਕਤੰਤਰੀ ਮਰਿਆਦਾਵਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਗਲਾ ਤਾਂ ਸਾਬਕਾ ਅਕਾਲੀ ਸਰਕਾਰ ਨੇ 10 ਸਾਲਾਂ ਤੱਕ ਘੁੱਟ ਕੇ ਰੱਖਿਆ ਸੀ। ਸੂਬੇ 'ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ। ਅਕਾਲੀ ਦਲ ਦੀ ਸਰਕਾਰ 10 ਸਾਲਾਂ ਤੱਕ ਅਪਰਾਧਿਕ ਗੈਂਗਾਂ 'ਤੇ ਰੋਕ ਕਿਉਂ ਨਹੀਂ ਲਾ ਸਕੀ? ਸਾਬਕਾ ਸਰਕਾਰ ਆਰ. ਐੱਸ. ਐੱਸ. ਨੇਤਾਵਾਂ ਦੀਆਂ ਹੱਤਿਆਵਾਂ 'ਚ ਸ਼ਾਮਲ ਹੱਤਿਆਰਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਵਾ ਸਕੀ?
ਉਨ੍ਹਾਂ ਕਿਹਾ ਕਿ ਸੜਕਾਂ 'ਤੇ ਧਰਨੇ ਦੇ ਕੇ ਆਵਾਜਾਈ ਨੂੰ ਜਾਮ ਕਰਨ ਨਾਲ ਜਨਤਾ ਹੀ ਪ੍ਰੇਸ਼ਾਨ ਹੋਵੇਗੀ। ਇਸ ਨਾਲ ਅਕਾਲੀ ਦਲ ਨੂੰ ਕੋਈ ਸਿਆਸੀ ਲਾਭ ਮਿਲਣ ਵਾਲਾ ਨਹੀਂ ਹੈ। ਕਾਰਪੋਰੇਸ਼ਨ ਚੋਣਾਂ ਨੂੰ ਦੇਖਦਿਆਂ ਅਕਾਲੀਆਂ ਨੇ ਇਹ ਸਿਆਸੀ ਡਰਾਮਾ ਰਚਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਕਾਰਪੋਰੇਸ਼ਨ ਤੇ ਨਗਰ ਕੌਂਸਲ ਚੋਣਾਂ 'ਚ ਆਸਾਨੀ ਨਾਲ ਜਨਤਾ ਦੇ ਸਹਿਯੋਗ ਨਾਲ ਭਾਰੀ ਬਹੁਮਤ ਹਾਸਲ ਕਰ ਲਵੇਗੀ, ਜਿਸ ਦੀ ਸੱਚਾਈ ਅਕਾਲੀ ਦਲ ਸਾਹਮਣੇ 17 ਦਸੰਬਰ ਸ਼ਾਮ ਨੂੰ ਆ ਜਾਏਗੀ।
ਹੈਰੋਇਨ ਫੜਨ ਅਤੇ ਪਾਕਿ ਸਮੱਗਲਰਾਂ ਦੀ ਘੁਸਪੈਠ ਨੂੰ ਅਸਫ਼ਲ ਬਣਾਉਣ ਵਾਲੇ ਜਵਾਨਾਂ ਦਾ ਸਨਮਾਨ
NEXT STORY