ਤਰਨਤਾਰਨ, (ਜੁਗਿੰਦਰ ਸਿੱਧੂ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਬਾਲ ਵਿਕਾਸ ਸੇਵਾਵਾਂ ਸਕੀਮ ਨੂੰ ਬਚਾਉਣ ਤੇ ਆਪਣੇ ਰੁਜ਼ਗਾਰ ਦੀ ਗਾਰੰਟੀ ਲਈ ਗ੍ਰਿਫਤਾਰੀ ਦੇਣ ਲਈ ਮਾਣਯੋਗ ਡਿਪਟੀ ਕਮਿਸ਼ਨਰ ਅੱਗੇ ਧਰਨਾ ਲਾਇਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ 54 ਦਿਨਾਂ ਤੋਂ ਆਂਗਣਵਾੜੀ ਮੁਲਾਜ਼ਮ ਆਪਣੇ ਹੱਕਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਸੂਬਾ ਸਰਕਾਰ 54 ਹਜ਼ਾਰ ਔਰਤਾਂ ਦੇ ਰੁਜ਼ਗਾਰ ਨੂੰ ਲੈ ਕੇ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਪਿਛਲੇ 42 ਸਾਲਾਂ ਤੋਂ ਕੰਮ ਕਰ ਰਹੀ ਹੈ, ਜੋ ਸੂਬੇ ਦੇ ਗਰੀਬ ਤੇ ਦਲਿਤ ਬੱਚਿਆਂ ਦੀ ਸਿਹਤ ਸੰਭਾਲ, ਪੋਸ਼ਣ ਤੇ ਸਿੱਖਿਆ ਮੁਹੱਈਆ ਕਰਵਾ ਕੇ ਚਹੁੰਪੱਖੀ ਵਿਕਾਸ ਕਰਦੀ ਹੈ। ਇਸ ਸਕੀਮ ਤਹਿਤ 26,833 ਆਂਗਣਵਾੜੀ ਕੇਂਦਰਾਂ 'ਚੋਂ 54 ਹਜ਼ਾਰ ਦੇ ਕਰੀਬ ਔਰਤਾਂ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਦੇ ਰੂਪ 'ਚ ਬਹੁਤ ਹੀ ਘੱਟ ਭੱਤੇ 'ਤੇ ਕੰਮ ਕਰਦੀਆਂ ਹਨ ਪਰ ਸੂਬੇ ਦੀ ਕੈਪਟਨ ਸਰਕਾਰ ਨੇ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਪੱਕੇ ਕਰਨ ਦੀ ਬਜਾਏ, ਉਨ੍ਹਾਂ ਦੇ ਰੁਜ਼ਗਾਰ ਨੂੰ ਖੋਹਣ ਦੀ ਤਿਆਰੀ ਕਰ ਲਈ ਤੇ ਪ੍ਰੀ-ਪ੍ਰਾਇਮਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਆਂਗਣਵਾੜੀ ਵਰਕਰਜ਼ ਦਾ ਭਵਿੱਖ ਖਤਰੇ 'ਚ ਪੈ ਗਿਆ ਹੈ।
ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦੇ ਸੰਘਰਸ਼ ਨੂੰ ਬਿਨਾਂ ਮੰਨੇ ਖਤਮ ਨਹੀਂ ਕਰ ਸਕਦੇ। ਪ੍ਰੀ-ਪ੍ਰਾਇਮਰੀ ਸਿੱਖਿਆ ਸਾਡਾ ਹੱਕ ਹੈ ਅਤੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ।
ਇਸ ਮੌਕੇ ਜ਼ਿਲਾ ਪ੍ਰਧਾਨ ਅਨੂਪ ਕੌਰ, ਬੇਅੰਤ ਕੌਰ ਢੋਟੀਆਂ, ਮੀਤ ਸੈਕਟਰੀ ਵੀਰ ਕੌਰ, ਮੀਤ ਪ੍ਰਧਾਨ ਨਰਿੰਦਰ ਕੌਰ, ਰਜਵੰਤ ਜੋੜਾ, ਰਾਜਵੀਰ ਕੌਰ ਭਿੱਖੀਵਿੰਡ, ਕੁਲਵਿੰਦਰ ਕੌਰ ਖਡੂਰ ਸਾਹਿਬ, ਰਣਜੀਤ ਕੌਰ ਬਾਠ, ਹਰਵਿੰਦਰ ਕੌਰ ਮਾਲਚੱਕ, ਸਰਬਜੀਤ ਕੌਰ ਤਰਨਤਾਰਨ ਬਲਾਕ ਪ੍ਰਧਾਨ, ਜਸਬੀਰ ਕੌਰ ਬਾਕੀਪੁਰ, ਰਵਿੰਦਰ ਕੌਰ ਚਾਹਲ, ਹਰਜਿੰਦਰ ਪਾਲ ਕੌਰ, ਰਾਜਪਾਲ ਕੌਰ, ਵਰਿੰਦਰ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ ਬਲੇਰ, ਸੁਖਜੀਤ ਭਿੱਖੀਵਿੰਡ, ਬਲਵਿੰਦਰ ਕੌਰ, ਸੁਖਵੰਤ ਕੌਰ, ਬਲਜੀਤ ਕੌਰ, ਗੁਰਮੀਤ ਕੌਰ, ਭੁਪਿੰਦਰ ਢੋਟੀਆਂ, ਜਤਿੰਦਰ ਕੌਰ ਗੰਡੀਵਿੰਡ ਆਦਿ ਹਾਜ਼ਰ ਸਨ।
ਇਮਾਰਤ ਦੀ ਉਸਾਰੀ ਪ੍ਰਸ਼ਾਸਨ ਲਈ ਬਣ ਚੁੱਕੀ ਹੈ ਪ੍ਰੇਸ਼ਾਨੀ ਦਾ ਸਬੱਬ
NEXT STORY