ਬਠਿੰਡਾ ਦੇ ਪ੍ਰੋਗਰਾਮ ਲਈ ਕੀਤੀ ਚੇਤਨਾ ਕਨਵੈਨਸ਼ਨ ਬਰੇਟਾ, 3 ਅਪ੍ਰੈਲ (ਬਾਂਸਲ)-ਜਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ ਕਮੇਟੀ ਪੰਜਾਬ ਦੇ ਸੱਦੇ ’ਤੇ 13 ਅਪ੍ਰੈਲ ਦੇ ਪ੍ਰੋਗਰਾਮ ਦੀ ਤਿਆਰੀ ਲਈ ਚੇਤਨਾ ਕਨਵੈਨਸ਼ਨ ਪਿੰਡ ਬਹਾਦਰਪੁਰ ਦੇ ਜੰਡਸਰ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਰਾਮਫਲ ਸਿੰਘ ਬਹਾਦਰਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰੋ. ਅਜੈਬ ਸਿੰਘ ਟਿਵਾਣਾ ਨੇ ਕਿਹਾ ਕਿ ਜਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਸਾਮਰਾਜ ਵਿਰੁੱਧ ਜੰਗ ਦੀ ਇਸ ਘਟਨਾ ਦੀ ਸ਼ਤਾਬਦੀ ਮਨਾਉਂਦਿਆਂ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਹਰ ਇਕ ਚੁਣੌਤੀ ਵਿਰੁੱਧ ਲਡ਼ਾਈ ਲੜਨੀ ਪਵੇਗੀ। ਕੇਂਦਰ ਅਤੇ ਰਾਜਾਂ ਦੀਆਂ ਵੰਨਗੀਆਂ ਸਰਕਾਰਾਂ ਧਰਮ, ਜਾਤ-ਪਾਤ ਅਤੇ ਇਲਾਕਿਆਂ ਦੇ ਨਾਮ ’ਤੇ ਵੰਡੀਆਂ ਪਾ ਕੇ ਸੱਤਾ ਪ੍ਰਾਪਤੀ ਲਈ ਲਡ਼ ਰਹੀਆਂ ਹਨ ਜਦੋਂਕਿ ਲੋਕਾਂ ਦੇ ਬੁਨਿਆਦੀ ਮਸਲੇ ਜਿਵੇਂ ਕਿ ਰੋਜ਼ਗਾਰ, ਸਿੱਖਿਆ, ਸਿਹਤ ਆਦਿ ਅੰਨ੍ਹੇ ਰਾਸ਼ਟਰਵਾਦ ਦੇ ਨਾਮ ’ਤੇ ਲਤਾਡ਼ੇ ਜਾ ਰਹੇ ਹਨ। ਬੀ. ਕੇ. ਯੂ. ਡਕੋਂਦਾ ਦੇ ਆਗੂ ਕੁਲਵੰਤ ਸਿੰਘ ਕਿਸ਼ਨਗਡ਼੍ਹ, ਮਹਿੰਦਰ ਸਿੰਘ ਭੈਣੀਬਾਘਾ ਅਤੇ ਮਹਿੰਦਰ ਸਿੰਘ ਦਿਆਲਪੁਰਾ ਨੇ ਸੰਬੋਧਨ ਕਰਦਿਆਂ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਲਡ਼ਾਈ ਦਾ ਸੱਦਾ ਦਿੱਤਾ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਤਾਰਾ ਚੰਦ ਬਰੇਟਾ ਅਤੇ ਭੀਮ ਸਿੰਘ ਮੰਡੇਰ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਾਮਰਾਜੀ ਤਾਕਤਾਂ ਦੇ ਹੱਲੇ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ ਲਈ ਸੱਦਾ ਦਿੱਤਾ। ਇਸ ਮੌਕੇ ਲਛਮਣ ਸਿੰਘ ਚੱਕ ਅਲੀਸ਼ੇਰ,ਦੇਵੀ ਰਾਮ ਰੰਘਡ਼ਿਆਲ,ਦਰਸ਼ਨ ਸਿੰੰਘ ਗੁਰਨੇ,ਦਸੌਂਧਾ ਸਿੰਘ ਬਹਾਦਰਪੁਰ ਅਤੇ ਗੁਰਜੰਟ ਸਿੰਘ ਮਘਾਣੀਆਂ ਆਦਿ ਹਾਜ਼ਰ ਸਨ।
ਬਾਹੀਆ ਐੱਸ. ਓ. ਆਈ. ਦੇ ਸੀਨੀਅਰ ਉਪ ਪ੍ਰਧਾਨ ਨਿਯੁਕਤ
NEXT STORY