ਜਲੰਧਰ (ਅਨਿਲ ਪਾਹਵਾ) : ਲੋਕ ਸਭਾ ਚੋਣਾਂ ਦਾ ਦੌਰ ਖਤਮ ਹੋਣ ਤੋਂ ਬਾਅਦ ਕੇਂਦਰ ’ਚ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ 1-2 ਦਿਨਾਂ ’ਚ ਇਸ ਸਬੰਧੀ ਪਿਕਚਰ ਕਲੀਅਰ ਹੋ ਜਾਵੇਗੀ ਪਰ ਜਿਥੋਂ ਤਕ ਪੰਜਾਬ ਦੀ ਗੱਲ ਹੈ, ਪੰਜਾਬ ’ਚ ਕਿਸ ਪਾਰਟੀ ਦੀ ਕੀ ਪੁਜ਼ੀਸ਼ਨ ਹੈ, ਇਹ ਪਿਕਚਰ ਸਾਫ਼ ਹੋ ਚੁੱਕੀ ਹੈ। ਸਾਰੀਆਂ ਸਿਆਸੀ ਪਾਰਟੀਆਂ ਕਿਸੇ ਨਾ ਕਿਸੇ ਤਰ੍ਹਾਂ ਘਾਟੇ ’ਚ ਰਹੀਆਂ ਹਨ। ਕਾਂਗਰਸ ਦੀ ਪੰਜਾਬ ਵਿਚ ਜਿਥੇ ਵੋਟ ਫੀਸਦੀ ਘੱਟ ਹੋਈ, ਉਥੇ ਹੀ ਉਹ 7 ਸੀਟਾਂ ਜਿੱਤਣ ’ਚ ਸਫ਼ਲ ਰਹੀ। 2019 ਦੇ ਮੁਕਾਬਲੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਵੋਟ ਫੀਸਦੀ ਵਿਚ ਫਾਇਦਾ ਲਿਆ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਅੰਦਾਜ਼ੇ ਅਨੁਸਾਰ ਸਫਲਤਾ ਨਹੀਂ ਮਿਲੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਧਾਨ ਸਭਾ ਦੇ ਤੌਰ ’ਤੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਭਾਜਪਾ ਨੂੰ ਨੁਕਸਾਨ ਝੱਲਣਾ ਪਿਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਵੱਡੇ ਫੇਰਬਦਲ ਦੀ ਤਿਆਰੀ ’ਚ ਭਾਜਪਾ ਹਾਈਕਮਾਨ, ਕਈਆਂ ਦੇ ਖੁੱਸ ਜਾਣਗੇ ਅਹੁਦੇ ਤਾਂ ਕਈਆਂ ਦੀ ਸੁਰੱਖਿਆ
ਪੰਜਾਬ ਦੀ ਸੱਤਾ ‘ਦੂਰ ਦੀ ਕੌਡੀ’
ਪੰਜਾਬ ’ਚ ਮੌਜੂਦਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ਿਵਚੋਂ 23 ਸੀਟਾਂ ’ਤੇ ਜਿੱਤ ਹਾਸਲ ਕਰਨ ਵਿਚ ਸਫਲ ਰਹੀ, ਇਸਦਾ ਿਸੱਧਾ ਮਤਲਬ ਹੈ ਕਿ ਲੋਕ ਸਭਾ ਚੋਣਾਂ ’ਚ 23 ਅਜਿਹੀਆਂ ਵਿਧਾਨ ਸਭਾ ਸੀਟਾਂ ਸਨ, ਜਿਥੇ ਭਾਜਪਾ ਦੇ ਉਮੀਦਵਾਰ ਹੋਰ ਪਾਰਟੀਆਂ ਤੋਂ ਅੱਗੇ ਰਹੇ। ਬੇਸ਼ੱਕ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ 2 ਸੀਟਾਂ ਮਿਲੀਆਂ ਸਨ ਪਰ ਇਨ੍ਹਾਂ ਚੋਣਾਂ ਵਿਚ ਕੁਝ ਹੱਦ ਤਕ ਸਫਲਤਾ ਮਿਲੀ ਪਰ ਜਿਸ ਤਰ੍ਹਾਂ ਪਾਰਟੀ 2027 ਵਿਚ ਪੰਜਾਬ ’ਚ ਸਰਕਾਰ ਬਣਾਉਣ ਦੇ ਸੁਪਨੇ ਪਾਲ ਰਹੀ ਹੈ, ਉਹ ਹਾਲੇ ‘ਦੂਰ ਦੀ ਕੌਡੀ’ ਲੱਗ ਰਹੀ ਹੈ। ਵੈਸੇ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਭਾਜਪਾ ਚੋਣ ਲੜਦੀ ਸੀ, ਉਦੋਂ ਉਹ 23 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਦੀ ਸੀ, ਜਦਕਿ ਬਾਕੀ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੁੰਦੇ ਸਨ ਪਰ ਹੁਣ ਜਦੋਂ ਪਾਰਟੀ ਇਕੱਲੇ ਚੋਣਾਂ ਲੜ ਰਹੀ ਹੈ ਤਾਂ ਇਹ ਮੌਜੂਦਾ ਸਥਿਤੀ ਵੀ ਕੋਈ ਬਿਹਤਰ ਨਹੀਂ ਹੈ।
ਸਿਰਫ 3 ਸੀਟਾਂ ’ਤੇ ਦੂਜੇ ਨੰਬਰ ’ਤੇ ਰਹੇ ਭਾਜਪਾ ਦੇ ਉਮੀਦਵਾਰ
ਪੰਜਾਬ ਵਿਚ ਕਈ ਲੋਕ ਸਭਾ ਸੀਟਾਂ ਅਜਿਹੀਆਂ ਹਨ, ਜਿਥੇ ਭਾਜਪਾ ਦੇ ਉਮੀਦਵਾਰ ਤੀਜੇ ਜਾਂ ਚੌਥੇ ਨੰਬਰ ’ਤੇ ਰਹੇ। ਗੁਰਦਾਸਪੁਰ, ਜਲੰਧਰ ਅਤੇ ਲੁਧਿਆਣਾ ਸੀਟਾਂ ਅਜਿਹੀਆਂ ਸਨ, ਜਿਥੇ ਭਾਜਪਾ ਦੇ ਉਮੀਦਵਾਰ ਦੂਜੇ ਨੰਬਰ ’ਤੇ ਰਹੇ, ਜਦਕਿ ਹੋਰ ਸੀਟਾਂ ’ਤੇ ਪਾਰਟੀ ਦੀ ਹਾਲਤ ਬਦ ਤੋਂ ਬਦਤਰ ਰਹੀ। ਪਾਰਟੀ ਨੇ ਬੇਸ਼ੱਕ 18.56 ਫੀਸਦੀ ਵੋਟਾਂ ਹਾਸਲ ਕਰ ਲਈਆਂ ਪਰ ਇਕ ਵੀ ਲੋਕ ਸਭਾ ਸੀਟ ਨਾ ਜਿੱਤ ਸਕਣਾ ਬੇਹੱਦ ਸ਼ਰਮਨਾਕ ਸੀ। ਬਾਹਰ ਤੋਂ ਕੈਂਡੀਡੇਟ ਇੰਪੋਰਟ ਕਰਨਾ ਜਾਂ ਹੋਰ ਸਾਰੇ ਤਰ੍ਹਾਂ ਦੇ ਤਿਕੜਮ ਭਾਜਪਾ ਲਈ ਫੇਲ ਸਾਬਿਤ ਹੋਏ।
ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਦਾ ਬੂਥ ਲਾਉਣ ਦੀ ਰੰਜਿਸ਼ ’ਚ ਕੱਖਾਂਵਾਲੀ ਵਿਖੇ ਇਕ ਵਿਅਕਤੀ ਦਾ ਕਤਲ, ਭਰਾ ਜ਼ਖ਼ਮੀ
ਕਈ ਲੋਕ ਸਭਾ ਸੀਟਾਂ ’ਤੇ ਭਾਜਪਾ ਨੂੰ ਇਕ ਵੀ ਵਿਧਾਨ ਸਭਾ ਸੀਟ ਨਸੀਬ ਨਹੀਂ ਹੋਈ
ਪੰਜਾਬ ਵਿਚ ਫਰੀਦਕੋਟ, ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਸ੍ਰੀ ਖਡੂਰ ਸਾਹਿਬ ਵਰਗੀਆਂ ਸੀਟਾਂ ’ਤੇ ਤਾਂ ਭਾਜਪਾ ਇਕ ਵੀ ਵਿਧਾਨ ਸਭਾ ਹਲਕਾ ਨਹੀਂ ਜਿੱਤ ਸਕੀ। ਇਨ੍ਹਾਂ ਸੀਟਾਂ ਵਿਚੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਭਾਜਪਾ ਨੇ ਟਿਕਟ ਦਿੱਤੀ ਸੀ ਪਰ ਉਹ ਵੀ ਕੋਈ ਚਮਤਕਾਰ ਨਹੀਂ ਦਿਖਾ ਸਕੇ। ਇਸੇ ਤਰ੍ਹਾਂ ਫਰੀਦਕੋਟ ਵਿਚ ਹੰਸਰਾਜ ਹੰਸ ਨੂੰ ਦਿੱਲੀ ਤੋਂ ਲਿਆ ਕੇ ਵਿਸ਼ੇਸ਼ ਤੌਰ ’ਤੇ ਟਿਕਟ ਨਾਲ ਨਿਵਾਜਿਆ ਪਰ ਉਹ ਉਥੇ 5ਵੇਂ ਨੰਬਰ ’ਤੇ ਰਹੇ। ਜਿਥੋਂ ਤਕ ਫਤਹਿਗੜ੍ਹ ਸਾਹਿਬ ਦੀ ਗੱਲ ਹੈ ਤਾਂ ਉਥੇ ਵੀ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਤੀਜੇ ਨੰਬਰ ’ਤੇ ਰਹੇ।
ਅੰਦਾਜ਼ੇ ਤੋਂ ਦੂਰ ਰਹੀ ਸਫਲਤਾ
ਲੋਕ ਸਭਾ ਚੋਣਾਂ ਵਿਚ ਜਿਨ੍ਹਾਂ ਵਿਧਾਨ ਸਭਾ ਸੀਟਾਂ ’ਤੇ ਭਾਜਪਾ ਦੇ ਉਮੀਦਵਾਰ ਅੱਗੇ ਰਹੇ ਹਨ, ਉਨ੍ਹਾਂ ਵਿਚ ਅੰਮ੍ਰਿਤਸਰ ਦੀਆਂ 3, ਫਿਰੋਜ਼ਪੁਰ ਦੀਆਂ 3, ਗੁਰਦਾਸਪੁਰ ਦੀਆਂ ਵੀ 3, ਹੁਸ਼ਿਆਰਪੁਰ ਦੀਆਂ 3, ਜਲੰਧਰ ਦੀਆਂ 2, ਲੁਧਿਆਣਾ ਦੀਆਂ 5, ਬਠਿੰਡੇ ਦੀ 1, ਪਟਿਆਲੇ ਦੀਆਂ 3 ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਇਨ੍ਹਾਂ ਸੀਟਾਂ ਦਾ ਕੁੱਲ ਜੋੜ 23 ਬਣਦਾ ਹੈ। ਇਨ੍ਹਾਂ ਸੀਟਾਂ ਤੋਂ ਇਲਾਵਾ 94 ਵਿਧਾਨ ਸਭਾ ਸੀਟਾਂ ’ਤੇ ਭਾਜਪਾ ਦੇ ਮੌਜੂਦਾ ਆਗੂ ਜਾਂ ਅਹੁਦੇਦਾਰ ਕੋਈ ਵੱਡਾ ਕਮਾਲ ਨਹੀਂ ਕਰ ਸਕੇ।
ਕਿਨ੍ਹਾਂ ਲੋਕ ਸਭਾ ਸੀਟਾਂ ’ਤੇ ਕਿਹੜੀ ਵਿਧਾਨ ਸਭਾ ਸੀਟ ਜਿੱਤੀ ਭਾਜਪਾ
► ਬਠਿੰਡਾ (1)
ਬਠਿੰਡਾ ਸ਼ਹਿਰੀ
► ਅੰਮ੍ਰਿਤਸਰ (3)
ਅੰਮ੍ਰਿਤਸਰ ਨਾਰਥ
ਅੰਮ੍ਰਿਤਸਰ ਸੈਂਟਰਲ
ਅੰਮ੍ਰਿਤਸਰ ਈਸਟ
► ਫਿਰੋਜ਼ਪੁਰ (3)
ਬੱਲੂਆਣਾ
ਫਿਰੋਜ਼ਪੁਰ ਸ਼ਹਿਰੀ
ਅਬੋਹਰ
► ਗੁਰਦਾਸਪੁਰ (3)
ਬੋਹਾ
ਸੁਜਾਨਪੁਰ
ਪਠਾਨਕੋਟ
► ਹੁਸ਼ਿਆਰਪੁਰ (3)
ਦਸੂਹਾ
ਹੁਸ਼ਿਆਰਪੁਰ
ਮੁਕੇਰੀਆਂ
► ਜਲੰਧਰ (2)
ਜਲੰਧਰ ਸੈਂਟਰਲ
ਜਲੰਧਰ ਨਾਰਥ
► ਪਟਿਆਲਾ (3)
ਪਟਿਆਲਾ ਸ਼ਹਿਰੀ
ਰਾਜਪੁਰਾ
ਡੇਰਾਬੱਸੀ
► ਲੁਧਿਆਣਾ (5)
ਲੁਧਿਆਣਾ ਈਸਟ
ਲੁਧਿਆਣਾ ਵੈਸਟ
ਲੁਧਿਆਣਾ ਨਾਰਥ
ਲੁਧਿਆਣਾ ਸੈਂਟਰਲ
ਲੁਧਿਆਣਾ ਸਾਊਥ
2019 ਦੇ ਮੁਕਾਬਲੇ ਭਾਜਪਾ ਦੀ ਵੋਟ ਫੀਸਦੀ ਵਧੀ ਪਰ ਸੀਟ ਕੋਈ ਨਹੀਂ ਆਈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ‘ਗੱਠਜੋੜ’ ਤੋਂ ਬਿਨਾਂ ‘ਅਕਾਲੀ ਦਲ ਤੇ ਭਾਜਪਾ ਦੇ ਦੋਵੇਂ ਹੱਥ ਖਾਲੀ!, ਬਾਦਲਾਂ ਨੇ ‘ਗੜ੍ਹ’ ਹੀ ਬਚਾਇਆ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10,000 ਰੁਪਏ ਦੀ ਨਕਦੀ ਖੋਹਣ ਵਾਲੇ ਵਿਅਕਤੀ ਨੂੰ 5 ਸਾਲ ਦੀ ਕੈਦ ਅਤੇ ਜੁਰਮਾਨਾ
NEXT STORY