ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਵਿਚਕਾਰ ਲੱਗਦਾ ਹੈ ਕਿ ਅਜੇ ਵੀ ਸੁਲਾਹ ਨਹੀਂ ਹੋਈ ਹੈ। ਇਹ ਗੱਲ ਉਸ ਸਮੇਂ ਸਾਹਮਣੇ ਆਈ, ਜਦੋਂ ਸ਼ਹਿਰ 'ਚ ਯਾਦਵਿੰਦਰਾ ਪਬਲਿਕ ਸਕੂਲ ਦੇ ਉਦਘਾਟਨ ਸਮਾਰੋਹ 'ਚ ਪੁੱਜੇ ਕੈਪਟਨ ਅਤੇ ਸਿੱਧੂ ਨੇ ਇਕ-ਦੂਜੇ ਨਾਲ ਨਜ਼ਰਾਂ ਤੱਕ ਨਾ ਮਿਲਾਈਆਂ ਅਤੇ ਦੂਰ-ਦੂਰ ਬੈਠੇ ਹੋਏ ਨਜ਼ਰ ਆਏ। ਜਾਣਕਾਰੀ ਮੁਤਾਬਕ ਯਾਦਵਿੰਦਰਾ ਪਬਲਿਕ ਸਕੂਲ (ਵਾਈ. ਪੀ. ਐੱਸ.) ਦੇ ਸਥਾਪਨਾ ਦਿਵਸ ਸਮਾਰੋਹ 'ਚ ਕੈਪਟਨ ਅਤੇ ਸਿੱਧੂ ਨੇ ਇਕੱਠਿਆਂ ਸ਼ਮੂਲੀਅਤ ਕੀਤੀ ਪਰ ਇਕ-ਦੂਜੇ ਤੋਂ ਨਜ਼ਰਾਂ ਬਚਾਉਂਦੇ ਰਹੇ। ਨਵਜੋਤ ਸਿੱਧੂ ਕਰੀਬ ਅੱਧਾ ਘੰਟਾ ਪ੍ਰੋਗਰਾਮ 'ਚ ਰਹੇ ਅਤੇ ਇਸ ਤੋਂ ਬਾਅਦ ਚਲੇ ਗਏ। ਉੱਥੇ ਬੈਠੇ ਮਹਿਮਾਨਾਂ ਨੇ ਵੀ ਹੈਰਾਨਗੀ ਜ਼ਾਹਰ ਕੀਤੀ ਕਿ ਮੁੱਖ ਮੰਤਰੀ ਦੇ ਸਮਾਰੋਹ 'ਚ ਬੈਠੇ ਹੋਣ ਦੌਰਾਨ ਸਿੱਧੂ ਉੱਠ ਕੇ ਚਲੇ ਗਏ। ਇਸ ਸਮਾਰੋਹ ਤੋਂ ਬਾਅਦ ਜਿਹੜੀ ਪ੍ਰੈੱਸ ਕਾਨਫਰੰਸ ਕੀਤੀ ਗਈ, ਉਸ 'ਚ ਵੀ ਸਿੱਧੂ ਕਿਤੇ ਨਜ਼ਰ ਨਹੀਂ ਆਏ।
ਮੋਹਾਲੀ ਦੇ ਇਸ ਜੋੜੇ ਨੇ ਪੁਲਸ ਵੀ ਹੈਰਾਨ ਕਰ ਛੱਡੀ, ਚਲਾ ਰੱਖਿਆ ਸੀ ਧੰਦਾ
NEXT STORY