ਹੁਸ਼ਿਆਰਪੁਰ (ਅਮਰੀਕ)- ਪੰਜਾਬ 'ਚ ਏ. ਟੀ. ਐੱਮ. ਠੱਗਾਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਸ਼ਾਤਰ ਠੱਗ ਬੈਂਕਾਂ ਅਤੇ ਏ. ਟੀ. ਐੱਮਾਂ. ਦੇ ਬਾਹਰ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ 'ਤੇ ਹੱਥ ਸਾਫ਼ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਰਹੀਮਪੁਰ ਤੋਂ ਹੈ, ਜਿੱਥੇ ਏ. ਟੀ. ਐੱਮ. ਕਾਰਡ ਬਦਲ ਕੇ ਇਕ ਬਜ਼ੁਰਗ ਨਾਲ ਕਰੀਬ 3 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ ਹੁਕਮ ਜਾਰੀ
ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਬਲਦੇਵ ਰਾਜ ਪੁੱਤਰ ਅਰਜਨ ਰਾਮ ਵਾਸੀ ਰਹੀਮਪੁਰ ਨੇ ਦੱਸਿਆ ਕਿ ਉਹ ਐੱਸ. ਬੀ. ਆਈ. ਦੇ ਏ. ਟੀ. ਐੱਮ. ਤੋਂ ਪੈਸੇ ਕਢਾ ਕੇ ਬਾਹਰ ਨਿਕਲ ਰਹੇ ਸਨ। ਇਸ ਦੌਰਾਨ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਗੱਲਾਂ 'ਚ ਉਲਝਾ ਲਿਆ। ਇਕ ਨੌਜਵਾਨ ਨੇ ਕਿਹਾ, ''ਅੰਕਲ ਜੀ, ਟ੍ਰਾਂਜ਼ੈਕਸ਼ਨ ਕੈਂਸਲ ਕਰ ਦਿਓ।" ਜਿਵੇਂ ਹੀ ਉਨ੍ਹਾਂ ਨੇ ਕੈਂਸਲ ਦਾ ਬਟਨ ਦਬਾਇਆ, ਠੱਗਾਂ ਨੇ ਚਲਾਕੀ ਨਾਲ ਉਨ੍ਹਾਂ ਦਾ ਏ. ਟੀ. ਐੱਮ. ਕਾਰਡ ਬਦਲ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਸਾਰੀ ਘਟਨਾ ਏ. ਟੀ. ਐੱਮ. 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਪਰਿਵਾਰ ਮੁਤਾਬਕ ਕਾਰਡ ਬਦਲਣ ਤੋਂ ਬਾਅਦ ਉਕਤ ਚੋਰ ਜਲੰਧਰ ਪਹੁੰਚ ਗਏ ਅਤੇ ਉੱਥੇ ਕ੍ਰਿਸ਼ਨਾ ਨਗਰ ਸਥਿਤ ਇਕ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀ ਖ਼ਰੀਦਦਾਰੀ ਕੀਤੀ। ਇਸ ਦੀਆਂ ਤਸਵੀਰਾਂ ਵੀ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈਆਂ ਹਨ। ਇੰਨਾ ਹੀ ਨਹੀਂ ਠੱਗਾਂ ਵੱਲੋਂ ਪੰਜ ਬੋਤਲਾਂ ਸ਼ਰਾਬ ਦੀਆਂ ਵੀ ਖ਼ਰੀਦੀਆਂ ਗਈਆਂ।
ਇਹ ਵੀ ਪੜ੍ਹੋ: Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਪਰਿਵਾਰ ਦਾ ਦਾਅਵਾ ਹੈ ਕਿ ਸਾਰੀ ਖ਼ਰੀਦਦਾਰੀ ਜਲੰਧਰ 'ਚ ਕੀਤੀ ਗਈ ਅਤੇ ਖ਼ਾਤੇ ਵਿੱਚੋਂ ਕਰੀਬ 3 ਲੱਖ ਰੁਪਏ ਕੱਢਵਾ ਲਏ ਗਏ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਦੀ ਸ਼ਿਕਾਇਤ ਥਾਣਾ ਪੁਰਹੀਰਾਂ 'ਚ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਮਾਮਲੇ 'ਚ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਪਰਿਵਾਰ ਨੇ ਜ਼ਿਲ੍ਹਾ ਪੁਲਸ ਮੁਖੀ ਕੋਲ ਵੀ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਘਟਨਾ ਨੇ ਇਕ ਵਾਰ ਫਿਰ ਏ. ਟੀ. ਐੱਮ. ਸੁਰੱਖਿਆ ਪ੍ਰਬੰਧਾਂ ਅਤੇ ਸਾਈਬਰ ਠੱਗਾਂ ਦੀ ਵਧਦੀ ਸਰਗਰਮੀ ਨੂੰ ਬੇਨਕਾਬ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ ਸੁੰਨ, ਐਡਵਾਈਜ਼ਰੀ ਜਾਰੀ
ਪੀੜਤ ਪਰਿਵਾਰ ਨੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਥਾਣੇਦਾਰ ਸੰਗਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦਰਖ਼ਾਸਤ ਮਿਲਣ ਉਪਰੰਤ ਉਹ ਜਾਂਚ ਲਈ ਉਨ੍ਹਾਂ ਥਾਵਾਂ 'ਤੇ ਗਏ ਸਨ, ਜਿੱਥੇ ਕਾਰਡ ਰਾਹੀਂ ਖ਼ਰੀਦਦਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਉਨ੍ਹਾਂ ਕੋਲ ਨਹੀਂ, ਸਗੋਂ ਥਾਣੇਦਾਰ ਅਸ਼ੋਕ ਕੁਮਾਰ ਕੋਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਥਾਣੇਦਾਰ ਅਸ਼ੋਕ ਕੁਮਾਰ ਤਿੰਨ ਦਿਨ ਦੀ ਛੁੱਟੀ 'ਤੇ ਹਨ, ਜਿਸ ਕਾਰਨ ਜਾਂਚ ਵੀ ਤਿੰਨ ਦਿਨ ਬਾਅਦ ਹੀ ਅੱਗੇ ਵਧੇਗੀ।
ਇਹ ਵੀ ਪੜ੍ਹੋ: ਜਲੰਧਰ 'ਚ 5 ਲੱਖ 'ਚ ਨਵਜੰਮਿਆ ਜਵਾਕ ਵੇਚਣ ਦੇ ਮਾਮਲੇ 'ਚ ਨਵਾਂ ਮੋੜ! ਮਾਂ ਨੇ ਕੀਤਾ ਸਨਸਨੀਖੇਜ਼ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੈਟਰੋਲ ਪੰਪ ’ਤੇ ਦਿਨ-ਦਿਹਾੜੇ ਗੁੰਡਾਗਰਦੀ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ’ਤੇ ਉੱਠੇ ਸਵਾਲ
NEXT STORY