ਜਲੰਧਰ(ਜ. ਬ.)— ਬੀਤੀ ਦੇਰ ਰਾਤ ਸਿਵਲ ਹਸਪਤਾਲ ਦੇ ਹੱਡੀਆਂ ਵਾਲੇ ਵਾਰਡ 'ਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਸ਼ਰਾਬ ਦੇ ਨਸ਼ੇ 'ਚ ਧੁੱਤ ਇਕ ਨੌਜਵਾਨ ਨੇ ਨਰਸਿੰਗ ਦੀ ਸਟੂਡੈਂਟ ਨਾਲ ਛੇੜਖਾਨੀ ਕਰਦੇ ਹੋਏ ਉਸ ਨੂੰ ਦੋਸਤੀ ਕਰਨ ਲਈ ਕਿਹਾ। ਇਸ ਗੱਲ ਦਾ ਵਿਰੋਧ ਕਰਦੇ ਹੋਏ ਸਟੂਡੈਂਟ ਨੇ ਸਟਾਫ ਨਰਸ ਨੂੰ ਸ਼ਿਕਾਇਤ ਕੀਤੀ ਅਤੇ ਸਟਾਫ ਨੇ ਹਸਪਤਾਲ ਚੌਕੀ ਦੀ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਨੇ ਨਸ਼ੇ 'ਚ ਧੁੱਤ ਨੌਜਵਾਨ ਨੂੰ ਥਾਣਾ 4 ਦੀ ਪੁਲਸ ਦੇ ਹਵਾਲੇ ਕੀਤਾ। ਪੁਲਸ ਨੇ ਉਸ ਦਾ ਮੈਡੀਕਲ ਵੀ ਕਰਵਾਇਆ। ਡਾਕਟਰ ਅਨੁਸਾਰ ਮੁਲਜ਼ਮ ਨੇ ਸ਼ਰਾਬ ਪੀਤੀ ਹੋਈ ਸੀ। ਜਾਣਕਾਰੀ ਅਨੁਸਾਰ ਕੁੱਟਮਾਰ 'ਚ ਜ਼ਖਮੀ ਇਕ ਜਾਣਕਾਰ ਦਾ ਹਾਲ ਪੁੱਛਣ ਲਈ ਮੁਲਜ਼ਮ ਸ਼ਰਾਬ ਦੇ ਨਸ਼ੇ 'ਚ ਦੇਰ ਰਾਤ ਵਾਰਡ 'ਚ ਪਹੁੰਚਿਆ ਅਤੇ ਨਰਸਿੰਗ ਦੀ ਸਟੂਡੈਂਟ ਨੂੰ ਇਕੱਲਿਆਂ ਦੇਖ ਕੇ ਛੇੜਛਾੜ ਕਰਨ ਲੱਗਾ। ਹਾਲਾਂਕਿ ਉਸ ਦੀ ਖੂਬ ਖਾਤਿਰਦਾਰੀ ਵੀ ਹੋਈ। ਉਥੇ ਦੱਸਿਆ ਜਾ ਰਿਹਾ ਹੈ ਕਿ ਛੇੜਛਾੜ ਕਰਨ ਵਾਲੇ ਨੌਜਵਾਨ ਨੇ ਲੜਕੀ ਸਮੇਤ ਪੁਲਸ ਸਾਹਮਣੇ ਹੱਥ ਜੋੜ ਕੇ ਮੁਆਫੀ ਮੰਗ ਕੇ ਆਪਣੀ ਜਾਨ ਬਚਾਈ।
ਪੁਲਸ ਦੇ ਦਾਅਵਿਆਂ ਦੀ ਫੂਕ ਕੱਢ ਰਿਹੈ ਬਠਿੰਡਾ, ਬਣਿਆ ਗੈਂਗਸਟਰਾਂ ਦਾ ਪਨਾਹਗਾਹ : ਗੈਂਗਵਾਰ ਅਜੇ ਵੀ ਜਾਰੀ (ਤਸਵੀਰਾਂ)
NEXT STORY