ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਥਾਨਕ ਕੋਟਕਪੂਰਾ ਰੋਡ ਸਥਿਤ ਬਾਵਾ ਨਿਹਾਲ ਸਿੰਘ ਬੀ. ਐਡ ਕਾਲਜ 'ਚ ਕਾਲਜ 'ਚਅਧਿਆਪਨ ਕੌਸ਼ਲ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ ਪ੍ਰਿਸੀਪਲ ਡਾ: ਜਗਦੀਸ਼ ਕੌਰ ਬੈਂਸ ਦੀ ਅਗਵਾਈ 'ਚ ਹੋਇਆ। ਇਸ 'ਚ ਵੱਖ-ਵੱਖ ਕਾਲਜਾ ਦੇ ਬੀ. ਐਡ ਕੋਰਸ ਕਰ ਰਹੇ ਵਿਦਿਆਰਥੀਆਂ ਦਾ 'ਸਕਿਲ ਇੰਨ ਟੀਚਿੰਗ ਅਤੇ ਅਧਿਆਪਨ ਮਾਡਲ ਬਣਾਉਣ ਦੀ ਪ੍ਰਤੀਯੋਗਤਾ' ਦਾ ਆਯੋਜਨ ਕੀਤਾ।
ਇਸ ਮੁਕਾਬਲੇ 'ਚ 'ਪੰਜਾਬ ਯੂਨੀਵਰਸਿਟੀ ਚੰਡੀਗੜ੍ਹ' ਨਾਲ ਸੰਬੰਧਿਤ ਜੋਨ-ਡੀ ਦੇ 12 ਕਾਲਜਾਂ ਦੇ ਵਿਦਿਆਰਥੀਆ ਨੇ ਭਾਗ ਲਿਆ, ਜਿਸ ਵਿਚ ਕੌਸ਼ਲ ਅਧਿਆਪਨ 'ਪੰਜਾਬੀ' 'ਚ 'ਦਸ਼ਮੇਸ਼ ਗਰਲਜ ਕਾਲਜ ਆਫ ਐਜੁਕੇਸ਼ਨ ਬਾਦਲ' ਦੀ ਵਿਦਿਆਰਥਣ ਨੇ ਪਹਿਲਾ, ਦੂਜਾ ਸਥਾਨ ਖਾਲਸਾ ਕਾਲਜ ਆਫ ਐਜੁਕੇਸ਼ਨ ਮੁਕਤਸਰ ਤੇ ਤੀਜਾ ਸਥਾਨ ਡੀ. ਏ. ਵੀ ਕਾਲਜ ਆਫ ਐਜੁਕੇਸ਼ਨ ਅਬੋਹਰ ਅਤੇ ਬਾਵਾ ਨਿਹਾਲ ਸਿੰਘ ਬੀ. ਐਡ ਕਾਲਜ ਮੁਕਤਸਰ ਨੇ ਪ੍ਰਾਪਤ ਕੀਤਾ। ਕੋਸ਼ਲ ਅਧਿਆਪਨ ' ਹਿੰਦੀ ' ਵਿਚ ਪਹਿਲਾ ਸਥਾਨ ਡੀ. ਏ. ਵੀ ਕਾਲਜ ਅਬੋਹਰ, ਦੂਜਾ ਖਾਲਸਾ ਕਾਲਜ ਆਫ ਐਜੁਕੇਸ਼ਨ ਮੁਕਤਸਰ ਤੇ ਤੀਸਰਾ ਸਥਾਨ ਬਾਵਾ ਨਿਹਾਲ ਸਿੰਘ ਬੀ. ਐਡ. ਕਾਲਜ ਆਫ ਐਜੁਕੇਸ਼ਨ ਨੇ ਪ੍ਰਾਪਤ ਕੀਤਾ। ਕੋਸ਼ਲ ਅਧਿਆਪਨ 'ਅੰਗ੍ਰੇਜ਼ੀ' 'ਚ ਦਸ਼ਮੇਸ਼ ਗਰਲਜ ਆਫ ਐਜੁਕੇਸ਼ਨ ਬਾਦਲ ਨੇ ਪਹਿਲਾ ਸਥਾਨ, ਬਾਵਾ ਨਿਹਾਲ ਸਿੰਘ ਬੀ.ਐਡ ਕਾਲਜ ਨੇ ਦੂਜਾ ਸਥਾਨ ਅਤੇ ਖਾਲਸਾ ਕਾਲਜ ਆਫ ਐਜੁਕੇਸ਼ਨ ਮੁਕਤਸਰ ਨੇ ਤੀਸਰਾ ਸਥਾਨ ਹਾਸਲ ਕੀਤਾ। ਅਧਿਆਪਨ ਸਹਾਇਕ ਸਾਧਨ ਬਣਾਉਣ ਸਬੰਧੀ ਪ੍ਰਤੀਯੋਗਤਾ ਵਿਚ ਅੰਗ੍ਰੇਜ਼ੀ, ਹਿੰਦੀ, ਪੰਜਾਬੀ ਵਿਚ ਪਹਿਲਾ ਸਥਾਨ ਡੀ. ਏ. ਵੀ ਕਾਲਜ ਆਫ ਐਜੁਕੇਸ਼ਨ ਅਬੋਹਰ ਨੇ ਪ੍ਰਾਪਤ ਕੀਤਾ। ਕੌਸ਼ਲ ਅਧਿਆਪਨ 'ਸਰੀਰਕ ਸਿੱਖਿਆ' ਵਿਚ ਡੀ.ਏ.ਵੀ ਕਾਲਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਧਿਆਪਨ ਕੌਸ਼ਲ ਕਲਾ ਅਤੇ ਸੰਸਕ੍ਰਿਤ ਤੇ ਕਲਾ ਅਧਿਆਪਨ ਸਹਾਇਕ ਸਾਧਨ ਵਿਚ ਲੜੀਵਾਰ ਡੀ. ਏ. ਵੀ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਅਬਜਰਵਰ ਦੇ ਤੌਰ 'ਤੇ ਡਾ: ਵਿਪੁਲ ਨਾਰੰਗ ਫੈਲੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜ਼ਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਮਲਕੀਤ ਸਿੰਘ ਖੋਸਾ, ਡਾ: ਮਨਜੀਤ ਕੌਰ ਪ੍ਰਿਸੀਪਲ ਜੇ.ਡੀ ਕਾਲਜ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਪ੍ਰੋਗਰਾਮ ਦੇ ਆਖਿਰ ਵਿਚ ਕਾਲਜ ਦੇ ਚੇਅਰਮੈਨ ਸਰਵਪਾਲ ਸਿੰਘ ਰਾਣਾ ਬਾਵਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਜੇਤੂ ਵਿਦਿਆਰਥੀਆ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ: ਸ਼ਮਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਹਰਚਰਨ ਸਿੰਘ, ਪ੍ਰੋ: ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ।
ਘਰ 'ਚੋਂ ਸ਼ਰਾਬ ਦੀਆਂ 16 ਬੋਤਲਾਂ ਬਰਾਮਦ
NEXT STORY