ਬਰੇਟਾ, (ਬਾਂਸਲ)- ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਸਸਤੀ ਆਟਾ-ਦਾਲ ਵੰਡਣ ਦੀ ਨੀਤੀ ਤਹਿਤ ਬਰੇਟਾ ਇਲਾਕੇ 'ਚ ਸਸਤੀ ਕਣਕ ਵੰਡਣ ਦੀ ਸ਼ੁਰੂਆਤ ਪਿੰਡ ਗੋਰਖਨਾਥ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੁਲਵੰਤ ਰਾਏ ਸਿੰਗਲਾ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਗਈ। ਇਸ ਤਹਿਤ ਪਿੰਡ ਗੋਰਖਨਾਥ ਵਿਖੇ 174 ਕਾਰਡ ਹੋਲਡਰਾਂ ਨੂੰ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਦਿਨੇਸ਼ ਕੁਮਾਰ ਅਤੇ ਡਿਪੂ ਹੋਲਡਰ ਸੰਜੀਵ ਕੁਮਾਰ ਦੀ ਹਾਜ਼ਰੀ 'ਚ 6 ਮਹੀਨਿਆਂ ਦੀ ਸਸਤੀ ਕਣਕ ਵੰਡੀ ਗਈ।
ਇਸ ਮੌਕੇ ਸੰਬੋਧਨ ਕਰਦੇ ਹੋਏ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਸਰਕਾਰ ਵੱਲੋਂ ਵੋਟਾਂ ਦੌਰਾਨ ਕੀਤੇ ਗਏ ਸਾਰੇ ਵਾਅਦੇ ਜਲਦ ਹੀ ਪੂਰੇ ਕੀਤੇ ਜਾਣਗੇ, ਜਿਨ੍ਹਾਂ 'ਚ ਮੁੱਖ ਤੌਰ 'ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਹਰ ਘਰ 'ਚ ਨੌਕਰੀ, ਪੈਨਸ਼ਨ ਸਕੀਮਾਂ, ਨੌਜਵਾਨਾਂ ਨੂੰ ਮੁਫਤ ਮੋਬਾਇਲ ਫੋਨ ਮੁਹੱਈਆ ਕਰਵਾਉਣਾ, ਵਪਾਰੀਆਂ ਨੂੰ 5 ਰੁਪਏ ਬਿਜਲੀ ਦੀ ਯੂਨਿਟ ਮੁਹੱਈਆ ਕਰਵਾਉਣਾ ਅਤੇ ਹੋਰ ਵਾਅਦੇ ਜੋ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਸਨ, ਉਹ ਸਾਰੇ ਵਾਅਦੇ ਜਲਦ ਹੀ ਪੂਰੇ ਕੀਤੇ ਜਾਣਗੇ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਵਿਕਾਸ ਲਈ ਜੋ ਯਤਨ ਕੀਤੇ ਜਾ ਰਹੇ ਹਨ ਉਹ ਪਿਛਲੇ ਅਕਾਲੀ-ਭਾਜਪਾ ਸਰਕਾਰ ਵੱਲੋਂ ਨਹੀਂ ਕੀਤੇ ਗਏ। ਇਸੇ ਕਾਰਨ ਸੂਬਾ ਵਿਕਾਸ ਪੱਖੋਂ ਪੱਛੜ ਕੇ ਰਹਿ ਗਿਆ ਸੀ ਪਰ ਹੁਣ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਨਿੱਕਾ, ਸਵਰਨ ਸਿੰਘ ਖੁਡਾਲ, ਮੋਹਨ ਸਿੰਘ ਖੁਡਾਲ, ਅਵਤਾਰ ਸਿੰਘ, ਲਾਲੂ ਭਾਰਦਵਾਜ, ਸੁਰੇਸ਼ ਕੁਲਰੀਆਂ, ਮੰਗੂ ਰਾਮ ਕੁਲਰੀਆਂ, ਰਜਿੰਦਰ ਸਿੰਘ ਸਰਪੰਚ ਮੰਡੇਰ, ਸਤੀਸ਼ ਭਾਟੀਆ ਪ੍ਰਵੀਨ ਕੁਮਾਰ ਬੌਬੀ, ਯੂਥ ਆਗੂ ਰਜਤ ਗਰਗ, ਬਲਵਿੰਦਰ ਵਿੱਕੀ ਅਤੇ ਹੋਰ ਕਾਂਗਰਸੀ ਹਾਜ਼ਰ ਸਨ।
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
NEXT STORY