ਜਲੰਧਰ, (ਅਮਿਤ)– ਡੀ. ਏ. ਸੀ. ਦੀ ਸਬ-ਰਜਿਸਟਰਾਰ ਬਿਲਡਿੰਗ ਵਿਚ ਸਥਿਤ ਸਬ–ਰਜਿਸਟਰਾਰ-1 ਅਤੇ 2 ਦੇ ਦਫਤਰਾਂ ਵਿਚ ਬੀਤੇ ਦਿਨੀਂ ਇਕ ਵੀ ਰਜਿਸਟਰੀ ਨਾ ਹੋਣ ਦਾ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਸਖਤ ਨੋਟਿਸ ਲਿਆ ਹੈ, ਜਿਸ ਨਾਲ ਸਬੰਧਤ ਅਧਿਕਾਰੀਆਂ ਤੋਂ ਜਵਾਬ-ਤਲਬੀ ਤੱਕ ਕੀਤੀ ਜਾ ਸਕਦੀ ਹੈ।
ਡੀ. ਸੀ. ਦੇ ਨਿਰਦੇਸ਼ਾਂ ਅਨੁਸਾਰ ਐੱਸ. ਡੀ. ਐੱਮ-1 ਰਾਜੀਵ ਵਰਮਾ ਅਤੇ ਐੱਸ. ਡੀ. ਐੱਮ-2 ਪਰਮਵੀਰ ਸਿੰਘ ਨੇ ਬੁੱਧਵਾਰ ਨੂੰ ਸਬ-ਰਜਿਸਟਰਾਰ ਦਫਤਰ ਦਾ ਦੌਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ-1 ਰਾਜੀਵ ਵਰਮਾ ਨੇ ਦੱਸਿਆ ਕਿ ਉਹ ਦੋਵੇਂ ਅਧਿਕਾਰੀ ਲਗਭਗ 2 ਘੰਟੇ ਤੱਕ ਉਥੇ ਮੌਜੂਦ ਰਹੇ। ਇਸ ਦੌਰਾਨ ਉਥੇ ਮੌਜੂਦ ਆਮ ਜਨਤਾ ਦੇ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਫੀਡਬੈਕ ਵੀ ਪ੍ਰਾਪਤ ਕੀਤਾ ਗਿਆ।
ਕੀ ਹੈ ਮਾਮਲਾ, ਕਿਉਂ ਉਠਾਇਆ ਗਿਆ ਕਦਮ
ਬੀਤੇ ਦਿਨੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕ ਵੀ ਰਜਿਸਟਰੀ ਨਹੀਂ ਹੋ ਸਕੀ ਸੀ, ਜਿਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਿਥੇ ਇਕ ਪਾਸੇ ਅਧਿਕਾਰੀਆਂ ਨੂੰ ਵੀ. ਆਈ. ਪੀ. ਡਿਊਟੀ ਅਤੇ ਨਗਰ ਨਿਗਮ ਚੋਣਾਂ ਦੇ ਕੰਮਕਾਜ ਨੂੰ ਲੈ ਕੇ ਰੁਝੇਵਿਆਂ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਕੁਝ ਲੋਕਾਂ ਵੱਲੋਂ ਕੰਪਿਊਟਰ ਦੀ ਖਰਾਬੀ ਅਤੇ ਵਿਜੀਲੈਂਸ ਦੀ ਕਿਸੇ ਸੰਭਾਵਤ ਰੇਡ ਨੂੰ ਵੀ ਇਕ ਕਾਰਨ ਮੰਨਿਆ ਜਾ ਰਿਹਾ ਹੈ। ਕਾਰਨ ਚਾਹੇ ਕੋਈ ਵੀ ਰਿਹਾ ਹੋਵੇ, ਆਮ ਜਨਤਾ ਨੂੰ ਰਜਿਸਟਰੇਸ਼ਨ ਨਾ ਹੋਣ ਤੋਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਮਾਲੀਏ ਦਾ ਵੀ ਨੁਕਸਾਨ ਚੁੱਕਣਾ ਪੈ ਰਿਹਾ ਸੀ, ਜਿਸ ਕਾਰਨ ਡੀ. ਸੀ. ਨੇ ਸਖਤ ਕਦਮ ਚੁੱਕਦੇ ਹੋਏ ਸੀਨੀਅਰ ਅਧਿਕਾਰੀਆਂ ਨੂੰ ਮੌਕੇ 'ਤੇ ਜਾ ਕੇ ਸਥਿਤੀ ਸੰਭਾਲਣ ਲਈ ਕਿਹਾ ਸੀ।
ਵਸੀਕਾ ਨਵੀਸਾਂ ਦੇ ਕਰਿੰਦਿਆਂ ਨੇ ਲਾਇਆ ਜੁਗਾੜ, ਆਪਣੇ ਦਸਤਾਵੇਜ਼ ਕੀਤੇ ਉਪਰ
ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਟੇਬਲ 'ਤੇ ਰਜਿਸਟਰੇਸ਼ਨ ਦੇ ਲਈ ਦਸਤਾਵੇਜ਼ਾਂ ਦਾ ਢੇਰ ਲੱਗਾ ਹੋਇਆ ਸੀ। ਆਪਣੇ ਗਾਹਕਾਂ ਦੀ ਵਾਰੀ ਜਲਦੀ ਲਿਆਉਣ ਦੇ ਲਈ ਕੁਝ ਵਸੀਕਾ ਨਵੀਸਾਂ ਦੇ ਕਰਿੰਦਿਆਂ ਨੇ ਜੁਗਾੜ ਲਾਉਂਦੇ ਹੋਏ ਆਪਣੇ ਦਸਤਾਵੇਜ਼ ਉਪਰ ਕਰ ਲਏ ਅਤੇ ਦੂਸਰਿਆਂ ਦੇ ਦਸਤਾਵੇਜ਼ ਥੱਲੇ ਕਰ ਦਿੱਤੇ। ਜਦਕਿ ਨਿਯਮਾਂ ਅਨੁਸਾਰ ਅਤੇ ਕਾਨੂੰਨਨ ਕੋਈ ਵੀ ਵਸੀਕਾ ਨਵੀਸ ਜਾਂ ਉਨ੍ਹਾਂ ਦਾ ਨਿੱਜੀ ਕਰਿੰਦਾ ਅਧਿਕਾਰੀ ਦੇ ਕੋਲ ਦਸਤਾਵੇਜ਼ ਪੇਸ਼ ਨਹੀਂ ਕਰ ਸਕਦਾ ਅਤੇ ਨਾ ਹੀ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਉਨ੍ਹਾਂ ਦੇ ਟੇਬਲ 'ਤੇ ਪਏ ਦਸਤਾਵੇਜ਼ਾਂ ਦੇ ਨਾਲ ਛੇੜਛਾੜ ਕਰ ਸਕਦਾ ਹੈ।
ਆਪਣੇ ਸਾਹਮਣੇ ਕਰਵਾਇਆ ਸਾਰਾ ਕੰਮ, ਮੌਖਿਕ ਜਵਾਬ ਮੰਗਿਆ ਗਿਆ : ਰਾਜੀਵ ਵਰਮਾ
ਐੱਸ. ਡੀ. ਐੱਮ–1 ਰਾਜੀਵ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਕਾਫੀ ਦੇਰ ਤੱਕ ਬੈਠ ਕੇ ਆਪਣੇ ਸਾਹਮਣੇ ਰਜਿਸਟਰੇਸ਼ਨ ਦਾ ਕੰਮ ਕਰਵਾਇਆ ਅਤੇ ਜਨਤਾ ਦੀਆਂ ਤਕਲੀਫਾਂ ਵੀ ਸੁਣੀਆਂ ਅਤੇ ਸਥਾਈ ਹੱਲ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਮੌਖਿਕ ਜਵਾਬ ਮੰਗਿਆ ਗਿਆ ਹੈ ਕਿ ਮੰਗਲਵਾਰ ਨੂੰ ਕਿਸ ਕਾਰਨ ਰਜਿਸਟਰੇਸ਼ਨ ਦਾ ਕੰਮ ਠੱਪ ਰਿਹਾ। ਜੇਕਰ ਜਵਾਬ ਸੰਤੋਸ਼ਜਨਕ ਨਾ ਹੋਇਆ ਤਾਂ ਡੀ. ਸੀ. ਦੇ ਕੋਲ ਅਗਲੀ ਕਾਰਵਾਈ ਦੇ ਲਈ ਭੇਜਿਆ ਜਾਵੇਗਾ।
ਆਂਗਣਵਾੜੀ ਮੁਲਾਜ਼ਮਾਂ ਦਿੱਤੀਆਂ ਜੇਲ ਭਰੋ ਅੰਦੋਲਨ ਤਹਿਤ ਗ੍ਰਿਫ਼ਤਾਰੀਆਂ
NEXT STORY