ਸਾਦਿਕ(ਪਰਮਜੀਤ)-ਚੋਰਾਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਕੱਲ ਦੁਪਹਿਰ ਦੇ ਸਮੇਂ ਜੰਡ ਸਾਹਿਬ ਰੋਡ 'ਤੇ ਸਥਿਤ ਇਕ ਘਰ ਵਿਚ ਚੋਰਾਂ ਨੇ ਸੋਨੇ ਅਤੇ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ।
ਜਾਣਕਾਰੀ ਅਨੁਸਾਰ ਬੰਟੀ ਅਤੇ ਬੌਬੀ ਸਚਦੇਵਾ ਦੁਪਹਿਰ ਸਮੇਂ ਆਪਣੇ ਘਰੋਂ ਫਰੀਦਕੋਟ ਲਈ ਨਿਕਲੇ ਅਤੇ ਜਦ ਉਹ ਸ਼ਾਮ 7 ਵਜੇ ਘਰ ਪਹੁੰਚੇ ਤਾਂ ਸਾਮਾਨ ਖਿਲਰਿਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਚੋਰਾਂ ਨੇ ਅਲਮਾਰੀ ਦਾ ਤਾਲਾ ਤੋੜ ਕੇ 15 ਤੋਲੇ ਸੋਨੇ ਦੇ ਗਹਿਣੇ ਤੇ ਡੇਢ ਲੱਖ ਰੁਪਏ ਦੀ ਨਕਦੀ ਲੈ ਗਏ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਮੁੱਖ ਅਫ਼ਸਰ ਅਮਨਦੀਪ ਸਿੰਘ ਐੱਸ. ਆਈ. ਤੇ ਹੌਲਦਾਰ ਬੇਅੰਤ ਸਿੰਘ ਸੰਧੂ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਨਾਲ ਦੇ ਮੰਦਰ ਸਿੰਘ ਬੀਹਲੇਵਾਲਾ ਦੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪਰਿਵਾਰ ਦੁਪਹਿਰ 12 ਵਜੇ ਘਰੋਂ ਨਿਕਲਿਆ ਅਤੇ 2 ਮਿੰਟਾਂ ਬਾਅਦ 3 ਲੜਕੇ ਘਰ ਵਿਚ ਦਾਖਲ ਹੋਏ ਅਤੇ ਕਰੀਬ ਇਕ ਘੰਟਾ ਰਹੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਪਿੰਡ ਸੰਗਰਾਹੂਰ ਦੇ 2 ਘਰਾਂ ਵਿਚ ਅਤੇ ਸਾਦਿਕ ਵਿਚ ਕਰੀਬ 7 ਚੋਰੀਆਂ ਹੋ ਚੁੱਕੀਆਂ ਹਨ। ਕਥਿਤ ਚੋਰਾਂ ਨੂੰ ਫੜਨ ਲਈ ਸਾਦਿਕ ਇਲਾਕੇ ਦੇ ਲੋਕਾਂ ਨੇ 2 ਘੰਟੇ ਦੁਕਾਨਾਂ ਬੰਦ ਕਰ ਕੇ ਰੋਸ ਧਰਨਾ ਵੀ ਦਿੱਤਾ ਸੀ ਅਤੇ 10 ਦਿਨਾਂ ਦੇ ਅੰਦਰ-ਅੰਦਰ ਚੋਰਾਂ ਨੂੰ ਕਾਬੂ ਕਰਨ ਦੀ ਚਿਤਾਵਨੀ ਦਿੱਤੀ ਸੀ।
ਢਾਈ ਕਰੋੜ ਦੀ ਹੈਰਇਨ ਨਾਲ ਰੰਗੇ ਹੱਥੀਂ ਨਾਈਜੀਰੀਅਨ ਕਾਬੂ, ਥਾਣੇ 'ਚ ਖਾਣ ਲਈ ਮੰਗਦਾ ਹੈ ਫਾਸਟ ਫੂਡ
NEXT STORY