ਹਾਜੀਪੁਰ, (ਜੋਸ਼ੀ)- ਥਾਣਾ ਤਲਵਾੜਾ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਨੇੜੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਨੇ ਸੜਕ ਕਿਨਾਰੇ ਸੈਰ ਕਰ ਰਹੇ ਇਕ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲਿਆ। ਉਸ ਨੂੰ ਜ਼ਖ਼ਮੀ ਹਾਲਤ 'ਚ ਮੁਕੇਰੀਆਂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੀਸ਼ ਰਾਣਾ ਪੁੱਤਰ ਨੰਬਰਦਾਰ ਮਲਕੀਤ ਸਿੰਘ ਵਾਸੀ ਬਹਿ ਦੁੱਲੋ, ਜੋ ਰੋਜ਼ਾਨਾ ਵਾਂਗ ਸਵੇਰੇ ਸੈਰ ਕਰਨ ਗਿਆ ਸੀ। ਜਦੋਂ ਉਹ ਅੱਡਾ ਨੌਸ਼ਹਿਰਾ ਨੇੜੇ ਪਹੁੰਚਿਆ ਤਾਂ ਪਿੱਛਿਓਂ ਆਈ ਇਕ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਬੱਸ ਨੰ. ਪੀ ਬੀ 07 ਏ ਐੱਸ-9640 ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅਸ਼ੀਸ਼ ਗੰਭੀਰ ਜ਼ਖ਼ਮੀ ਹੋ ਗਿਆ।
ਉਸ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਤਲਵਾੜਾ ਪੁਲਸ ਦੇ ਏ. ਐੱਸ. ਆਈ. ਹਰਮਿੰਦਰ ਸਿੰਘ ਨੇ ਬੱਸ ਡਰਾਈਵਰ ਅਤੇ ਬੱਸ ਨੂੰ ਕਾਬੂ ਕਰਨ ਉਪਰੰਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਸਰਕਾਰੀ ਮਿਡਲ ਸਕੂਲਾਂ ਦੇ ਵਿਦਿਆਰਥੀ ਵਰਦੀਆਂ ਤੋਂ ਵਾਂਝੇ
NEXT STORY