ਚੰਡੀਗੜ੍ਹ\ਪੰਚਕੂਲਾ (ਉਮੰਗ ਸ਼ੈਰਾਣ) : ਡੇਰਾ ਸੱਚਾ ਸੌਦਾ ਦੇ ਵਕੀਲ ਐੱਸ. ਕੇ. ਗਰਗ ਨਰਵਾਨਾ ਨੇ ਸੁਣਵਾਈ ਲਈ ਅਦਾਲਤ ਬਦਲਣ ਦੀ ਮੰਗ ਕੀਤੀ ਹੈ। ਪੰਚਕੂਲਾ ਦੀ ਸਪੈਸ਼ਲ ਸੀ. ਬੀ. ਆਈ. ਕੋਰਟ 'ਚ ਵਕੀਲ ਨੇ ਜੱਜ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਤਲ ਦੇ ਦੋ ਮਾਮਲਿਆਂ 'ਚ ਜਾਰੀ ਸੁਣਵਾਈ ਲਈ ਕੋਰਟ ਬਦਲੀ ਜਾਵੇ। ਨਰਵਾਨਾ ਨੇ ਕਿਹਾ ਕਿ ਰੇਪ ਕੇਸ 'ਚ ਰਾਮ ਰਹੀਮ ਨੂੰ ਸਜ਼ਾ ਸੁਣਾ ਕੇ ਪੰਚਕੂਲਾ ਸਪੈਸ਼ਲ ਸੀ. ਬੀ. ਆਈ. ਕੋਰਟ ਦੇ ਜੱਜ ਜਗਦੀਪ ਸਿੰਘ ਆਪਣਾ ਮਾਈਂਡ ਫਰੇਮ ਜ਼ਾਹਰ ਕਰ ਚੁੱਕੇ ਹਨ। ਅਜਿਹੇ 'ਚ ਡੇਰਾ ਸੱਚਾ ਸੌਦਾ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਕੇਸਾਂ 'ਚ ਇਸ ਕੋਰਟ ਤੋਂ ਨਿਰਪੱਖ ਨਿਆਂ ਮਿਲੇਗਾ ਅਤੇ ਉਹ ਚਾਹੁੰਦੇ ਹਨ ਕਿ ਇਨ੍ਹਾਂ ਕੇਸਾਂ ਨੂੰ ਕਿਸੀ ਹੋਰ ਕੋਰਟ 'ਚ ਟਰਾਂਸਫਰ ਕੀਤਾ ਜਾਵੇ। ਹਾਲਾਂਕਿ ਕੋਰਟ ਨੇ ਰਾਮ ਰਹੀਮ ਦੇ ਵਕੀਲ ਨੂੰ ਕਿਹਾ ਕਿ ਉਹ ਇਸ ਲਈ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਲਗਾ ਕੇ ਇਜਾਜ਼ਤ ਲੈ ਸਕਦੇ ਹਨ।
ਫਿਲਹਾਲ ਡੇਰਾ ਸੱਚਾ ਸੌਦਾ ਵੱਲੋਂ ਅਦਾਲਤ 'ਚ ਚੁੱਕੀ ਗਈ ਇਸ ਗੱਲ ਨੂੰ ਬੇਹੱਦ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਅਜੇ ਇਹ ਸਾਫ ਨਹੀਂ ਹੈ ਕਿ ਕੀ ਡੇਰਾ ਸੱਚਾ ਸੌਦਾ ਕਿਸੇ ਹੋਰ ਅਦਾਲਤ 'ਚ ਇਹ ਦੋਵੇਂ ਕੇਸ ਟਰਾਂਸਫਰ ਕਰਵਾਉਣ ਲਈ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਲਗਾਏਗਾ ਜਾਂ ਨਹੀਂ।
ਸੜਕ ਹਾਦਸੇ 'ਚ ਹੋਈ ਨੌਜਵਾਨ ਦੀ ਮੌਤ
NEXT STORY