ਪਟਿਆਲਾ (ਪ੍ਰਤੀਭਾ) — ਪ੍ਰਦੁੱਮਣ ਕਤਲ ਕੇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਮੁੱਖ ਤੌਰ 'ਤੇ ਸਕੂਲਾਂ 'ਚ ਲਗਵਾਉਣ ਨੂੰ ਲੈ ਕੇ ਇਕ ਮੁਹਿੰਮ ਸ਼ੁਰੂ ਕਰ ਦਿੱਤੀ, ਜੋ ਕਿ ਸਿਰਫ ਪ੍ਰਾਈਵੇਟ ਸਕੂਲਾਂ ਤਕ ਹੀ ਸੀਮਤ ਹੈ। ਸਰਕਾਰੀ ਸਕੂਲਾਂ 'ਚ ਸੀ. ਸੀ. ਟੀ. ਵੀ. ਕੈਮਰੇ ਹਨ ਜਾਂ ਨਹੀਂ ਤੇ ਜੇਕਰ ਨਹੀਂ ਹਨ ਤਾਂ ਉਨ੍ਹਾਂ ਨੂੰ ਲਗਵਾਉਣ ਸੰਬੰਧੀ ਕੀ ਤਿਆਰੀ ਕੀਤੀ ਜਾ ਰਹੀ ਹੈ, ਇਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਕੁੱਝ ਨਹੀਂ ਕੀਤਾ ਜਾ ਰਿਹਾ ਹੈ।
ਇਸ 'ਚ ਪ੍ਰਮੁੱਖ ਤੌਰ 'ਤੇ ਗੱਲ ਕੀਤੀ ਸਾਧੂ ਬੇਲਾ ਰੋਡ ਸਥਿਤ ਸਰਕਾਰ ਦੇ ਮੈਰਿਟੋਰਿਅਸ ਸਕੂਲ ਦ, ਜਿਥੇ ਸੁਰੱਖਿਆ ਨੂੰ ਲੈ ਕੇ ਕੁਝ ਗਾਰਡ ਜ਼ਰੂਰ ਹਨ ਪਰ ਸੀ. ਸੀ. ਟੀ. ਵੀ. ਕੈਮਰਾ ਨਹੀਂ ਹੈ। ਅਜਿਹੇ 'ਚ ਚਾਹੇ ਕਹਿਣ ਨੂੰ ਤਾਂ ਗਾਰਡ ਸੁਰੱਖਿਆ ਕਰ ਰਹੇ ਹਨ ਪਰ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਹਾਲਾਤ ਲਈ ਸੀ. ਸੀ. ਟੀ. ਵੀ.ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪ੍ਰਾਈਵੇਟ ਸਕੂਲਾਂ 'ਚ ਸੀ. ਸੀ. ਟੀ. ਵੀ. ਕੈਮਰਾ ਲਗਵਾਏ ਜਾਣ ਦੀ ਪੂਰੀ ਜਾਣਕਾਰੀ ਤੇ ਹਾਲਾਤਾਂ ਦਾ ਜ਼ਿਲਾ ਪ੍ਰਸ਼ਾਸਨ ਦੇ ਚਾਈਲਡ ਵੈਲਫੇਅਰ ਡਿਪਾਰਟਮੈਂਟ ਵਲੋਂ ਜਾਇਜ਼ਾ ਲਿਆ ਜਾ ਰਿਹਾ ਹੈ। ਵੱਖ-ਵੱਖ ਸਕੂਲਾਂ 'ਚ ਜਾ ਕੇ ਡਿਪਾਰਟਮੈਂਟ ਦੀ ਟੀਮ ਇਸ ਗੱਲ ਨੂੰ ਪੱਕਾ ਕਰ ਰਹੀ ਹੈ ਕਿ ਸਕੂਲਾਂ 'ਚ ਸੀ. ਸੀ. ਟੀ. ਵੀ. ਕੈਮਰੇ ਹੋਣ ਪਰ ਇਹ ਨਿਯਮ ਸਿਰਫ ਪ੍ਰਾਈਵੇਟ ਸਕੂਲਾਂ ਤਕ ਹੀ ਸੀਮਤ ਕਰ ਦਿੱਤਾ ਗਿਆ ਹੈ ਤੇ ਜ਼ਿਲੇ ਦੇ ਵੱਡੇ ਸਰਕਾਰੀ ਸਕੂਲਾਂ 'ਚ ਕੋਈ ਸੀ. ਸੀ. ਟੀ. ਵੀ. ਨਹੀਂ ਲਗਵਾਏ ਗਏ। ਅਜਿਹੇ ਇਨ੍ਹਾਂ ਸਕੂਲਾਂ ਦੀ ਸਰੁੱਖਿਆ ਨੂੰ ਲੈ ਕੇ ਸਵਾਲ ਉਠ ਰਹੇ ਹਨ।
ਅਹਿਮ ਸਕੂਲ ਹੈ ਮੈਰਿਟੋਰਿਅਸ
ਮੈਰਿਟੋਰਿਅਸ ਸਕੂਲ ਨੂੰ ਸ਼ੁਰੂ ਹੋਏ ਦੋ ਸਾਲ ਹੀ ਹੋਏ ਹਨ ਤੇ ਇਥੇ 800 ਦੇ ਕਰੀਬ ਸਟੂਡੈਂਟਸ ਪੜ੍ਹਾਈ ਕਰ ਰਹੇ ਹਨ। ਸਕੂਲ ਕੈਂਪਸ 'ਚ ਹੀ ਲੜਕੀਆਂ ਦਾ ਹੋਸਟਲ ਹੈ, ਜਦ ਕਿ ਲੜਕਿਆਂ ਦਾ ਹੋਸਟਵਲ ਵੀ ਅਰਬਨ ਏਸਟੇਟ ਫੇਜ਼-2 'ਚ ਪੁੱਡਾ ਦਫਤਰ ਵਾਲੀ ਸੜਕ 'ਤੇ ਬਣਿਆ ਹੋਇਆ ਹੈ। ਨਾ ਤਾਂ ਲੜਕਿਆਂ ਦੇ ਹੋਸਟਲ 'ਚ ਕੋਈ ਸੀ. ਸੀ. ਟੀ. ਵੀ. ਹੈ ਤੇ ਨਾ ਹੀ ਲੜਕੀਆਂ ਦੇ ਹੋਸਟਲ ਦੇ ਬਾਹਰ। ਸਕੂਲ ਦੇ ਮੇਨ ਗੇਟ 'ਤੇ ਦੋ ਤੋਂ ਤਿੰਨ ਗਾਰਡ ਬੈਠਦੇ ਹਨ ਪਰ ਉਥੇ ਵੀ ਸੀ. ਸੀ. ਟੀ. ਵੀ. ਨਹੀਂ ਹੈ। ਇਸ ਤੋਂ ਇਲਾਵਾ ਲੜਕੀਆਂ ਦਾ ਹੋਸਟਲ ਜੋ ਕਿ ਬਿਲਕੁਲ ਨਾਲ ਹੀ ਹੈ, ਉਥੇ ਗੇਟ ਵੀ ਵੱਖ ਹੀ ਹੈ। ਛੁੱਟੀ ਹੋਣ 'ਤੇ ਵੀ ਸਾਰੇ ਲੜਕੇ ਮੇਨ ਗੇਟ ਤੋਂ ਨਿਕਲ ਕੇ ਸੜਕ ਪਾਰ ਕਰਦੇ ਹੋਏ ਆਪਣੇ ਹੋਸਟਲ ਵੱਲ ਜਾਂਦੇ ਹਨ। ਇਸ ਤੋਂ ਇਲਾਵਾ ਇਸ ਸੜਕ ਨੂੰ ਸੈਂਸਟਿਵ ਮੰਨਿਆ ਜਾਂਦਾ ਹੈ ਕਿਉਂਕਿ ਇਸ ਸੜਕ 'ਤੇ ਕਈ ਵਾਰ ਸਨੈਚਿੰਗ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ।
ਵੋਟਾਂ ਦੀ ਰੰਜਿਸ਼ ਕਾਰਨ ਹੋਏ ਝਗੜੇ 'ਚ 1 ਜ਼ਖ਼ਮੀ, 3 ਨਾਮਜ਼ਦ
NEXT STORY