ਜਲੰਧਰ (ਨਰੇਸ਼ ਕੁਮਾਰ)— 1989 ਦੀਆਂ ਚੋਣਾਂ ਦੌਰਾਨ ਦੇਸ਼ 'ਚ ਇਕ ਵਾਰ ਫਿਰ ਗੈਰ-ਕਾਂਗਰਸੀ ਸਰਕਾਰ ਦਾ ਗਠਨ ਤਾਂ ਹੋ ਗਿਆ ਪਰ ਇਸ ਦੇ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਕੁਰਸੀ 'ਤੇ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕੇ। ਭਾਰਤੀ ਜਨਤਾ ਪਾਰਟੀ ਵਲੋਂ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਕੇਂਦਰ 'ਚ ਵੀ.ਪੀ. ਸਿੰਘ ਦੀ ਸਰਕਾਰ ਡਿੱਗ ਗਈ। ਰਾਜੀਵ ਗਾਂਧੀ ਨੇ ਉਸ ਦੌਰਾਨ ਜਨਤਾ ਦਲ 'ਚ ਫੁੱਟ ਪੁਆਈ ਅਤੇ ਪ੍ਰਧਾਨ ਮੰਤਰੀ ਅਹੁਦੇ ਲਈ ਪਹਿਲੇ ਤੋਂ ਪ੍ਰਭਾਵਸ਼ਾਲੀ ਰਹੇ ਚੰਦਰਸ਼ੇਖਰ ਰਾਹੀਂ 60 ਲੋਕ ਸਭਾ ਮੈਂਬਰ ਤੋੜ ਕੇ ਜਨਤਾ ਦਲ (ਯੂ) ਦਾ ਗਠਨ ਕਰਵਾ ਦਿੱਤਾ। ਇਸ ਪਾਰਟੀ ਨੂੰ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ 211 ਮੈਂਬਰਾਂ ਦਾ ਸਮਰਥਨ ਦਿੱਤਾ ਅਤੇ ਕੇਂਦਰ 'ਚ ਚੰਦਰਸ਼ੇਖਰ 11ਵੇਂ ਪ੍ਰਧਾਨ ਮੰਤਰੀ ਦੇ ਰੂਪ 'ਚ ਗੱਦੀ 'ਤੇ ਬੈਠੇ।
ਚੰਦਰਸ਼ੇਖਰ ਨੇ ਨਵੀਂ ਪਾਰਟੀ ਦਾ ਕੀਤਾ ਗਠਨ
ਚੰਦਰਸ਼ੇਖਰ ਵੀ 10 ਨਵੰਬਰ 1990 ਤੋਂ 21 ਜੂਨ 1991 ਤੱਕ ਹੀ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਸਕੇ ਅਤੇ ਬਾਅਦ 'ਚ ਕਾਂਗਰਸ ਵਲੋਂ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਡਿੱਗ ਗਈ। ਕੇਂਦਰ 'ਚ ਚੰਦਰਸ਼ੇਖਰ ਸਰਕਾਰ ਦੇ ਗਠਨ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ। ਭਾਜਪਾ ਵਲੋਂ ਵੀ.ਪੀ. ਸਿੰਘ ਦੀ ਸਰਕਾਰ ਤੋਂ ਸਮਰਥਨ ਵਾਪਸ ਲਏ ਜਾਣ ਦੇ 48 ਘੰਟਿਆਂ ਦੇ ਅੰਦਰ ਚੰਦਰਸ਼ੇਖਰ ਨੇ ਨਵੀਂ ਪਾਰਟੀ ਦਾ ਗਠਨ ਕੀਤਾ। ਇਸ ਪਾਰਟੀ ਦੇ ਮੁਖੀ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਆਰ. ਵੈਂਕਟਰਮਨ ਨੇ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਤਾਂ ਚੰਦਰਸ਼ੇਖਰ ਨੇ ਕਾਂਗਰਸ ਦੇ ਪ੍ਰਧਾਨ ਰਾਜੀਵ ਗਾਂਧੀ ਨੂੰ ਫੋਨ ਕਰ ਕੇ ਸਮਰਥਨ ਮੰਗਿਆ। ਕਾਂਗਰਸ ਇਸ ਲਈ ਪਹਿਲਾਂ ਤੋਂ ਹੀ ਤਿਆਰ ਸੀ ਅਤੇ ਪਾਰਟੀ ਦੇ ਨੇਤਾਵਾਂ ਨੇ ਪਹਿਲਾਂ ਹੀ ਵੀ.ਪੀ. ਸਿੰਘ ਨੂੰ ਛੱਡ ਕੇ ਜਨਤਾ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਸੀ। ਕਾਂਗਰਸ ਦੇ ਇਸੇ ਸੰਕੇਤ ਨੂੰ ਸਮਝਦੇ ਹੋਏ ਚੰਦਰਸ਼ੇਖਰ ਨੇ ਜਨਤਾ ਦਲ 'ਚ ਫੁੱਟ ਪੁਆਈ।
ਇਨ੍ਹਾਂ ਨੇਤਾਵਾਂ ਨੇ ਜਨਤਾ ਦਲ ਨੂੰ ਤੋੜਨ 'ਚ ਨਿਭਾਈ ਅਹਿਮ ਭੂਮਿਕਾ
ਹਾਲਾਂਕਿ ਉਸ ਦੌਰਾਨ ਵੀ ਇਕ ਪਰੇਸ਼ਾਨੀ ਸੀ ਕਿ ਪਾਰਟੀ ਦੇ ਇਕ ਤਿਹਾਈ ਮੈਂਬਰਾਂ ਨੂੰ ਤੋੜਨਾ ਜ਼ਰੂਰੀ ਸੀ। ਜੇਕਰ ਅਜਿਹਾ ਨਾ ਹੁੰਦਾ ਤਾਂ ਸੰਸਦ ਮੈਂਬਰਾਂ 'ਤੇ ਐਂਟੀ ਡਿਫੈਕਸ਼ਨ ਲਾਅ ਦੀ ਕਾਰਵਾਈ ਹੁੰਦੀ ਅਤੇ ਉਨ੍ਹਾਂ ਦੀ ਮੈਂਬਰਤਾ ਰੱਦ ਹੋ ਸਕਦੀ ਸੀ। ਇਸ ਤੋਂ ਇਲਾਵਾ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਕੋਲ 211 ਸੰਸਦ ਮੈਂਬਰ ਸਨ ਅਤੇ ਇਸ ਲਿਹਾਜ ਨਾਲ ਸੰਸਦ 'ਚ ਬਹੁਮਤ ਲਈ 60 ਮੈਂਬਰਾਂ ਨੂੰ ਤੋੜਨਾ ਜ਼ਰੂਰੀ ਸੀ। ਇਸ ਦਰਮਿਆਨ ਰਾਜੀਵ ਗਾਂਧੀ ਨੇ ਚੰਦਰਸ਼ੇਖਰ ਦੇ ਸਮਰਥਿਤ ਮੰਨੇ ਜਾਂਦੇ ਚਿਮਨ ਭਾਈ ਪਟੇਲ ਤੋਂ ਭਾਜਪਾ ਵਲੋਂ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਕਾਂਗਰਸ ਦੀ ਗੁਜਰਾਤ ਇਕਾਈ ਨੂੰ ਉਨ੍ਹਾਂ ਦੀ ਗੱਦੀ ਬਚਾਉਣ ਲਈ ਵੀ ਨਿਰਦੇਸ਼ ਦਿੱਤੇ। ਇਹ ਵੀ ਚੰਦਰਸ਼ੇਖਰ ਲਈ ਇਕ ਸਿਆਸੀ ਸੰਕੇਤ ਸਨ। 7 ਨਵੰਬਰ ਨੂੰ ਸਦਨ 'ਚ ਬਹੁਮਤ ਸਾਬਤ ਕੀਤਾ ਜਾਣਾ ਸੀ। ਉਸ ਤੋਂ ਪਹਿਲਾਂ 2 ਨਵੰਬਰ ਨੂੰ ਗੁਜਰਾਤ ਦੇਮੁੱਖ ਮੰਤਰੀ ਚਿਮਨ ਭਾਈ ਪਟੇਲ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਨਾਲ ਇਕ ਮੀਟਿੰਗ ਹੋਈ ਅਤੇ ਬੈਠਕ ਤੋਂ ਬਾਅਦ ਇਨ੍ਹਾਂ ਦੋਹਾਂ ਨੇਤਾਵਾਂ ਨੇ ਦਿੱਲੀ ਆ ਕੇ ਜਨਤਾ ਦਲ ਨੂੰ ਤੋੜਨ 'ਚ ਅਹਿਮ ਭੂਮਿਕਾ ਨਿਭਾਈ।
ਕਾਂਗਰਸ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ!
NEXT STORY