ਅਲਾਵਲਪੁਰ(ਬੰਗੜ)— ਥਾਣਾ ਭੋਗਪੁਰ ਅਧੀਨ ਆਉਂਦੇ ਪਿੰਡ ਦੋਲੀਕੇ ਸੁੰਦਰਪੁਰ 'ਚ ਪਿਛਲੇ ਦਿਨ ਇਥੋਂ ਮਹਿੰਦਰ ਸਿੰਘ ਪੁੱਤਰ ਮੋਦਨ ਸਿੰਘ ਦੇ ਖੂਹ ਤੋਂ ਇਕ ਗਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਦੇ ਖੂਹ ਤੋਂ ਇਕ ਦਿਨ ਪਹਿਲਾਂ ਚੋਰਾਂ ਵੱਲ ਇਕ ਸਾਈਕਲ ਚੋਰੀ ਕੀਤਾ ਗਿਆ ਸੀ, ਦੂਜੀ ਰਾਤ ਚੋਰਾਂ ਨੇ ਚਾਰਦੀਵਾਰੀ ਦੀ ਕੰਧ ਤੋੜ ਕੇ ਇਕ ਗਾਂ ਚੋਰੀ ਕਰ ਲਈ। ਪੁਲਸ ਚੌਕੀ ਕਿਸ਼ਨਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ 'ਚ 8 ਸਤੰਬਰ ਨੂੰ ਦਲਵੀਰ ਸਿੰਘ ਭੋਗਲ ਦੇ ਘਰੋਂ ਚੋਰਾਂ ਵਲੋਂ ਕੀਮਤੀ ਸਾਮਾਨ ਤੇ ਨਕਦੀ ਚੋਰੀ ਕਰ ਲਈ ਗਈ ਸੀ।
ਮਜੀਠੀਆ ਵਲੋਂ ਕਾਂਗਰਸ ਅਤੇ ਸਿੱਧੂ 'ਤੇ ਕੀਤੇ ਸ਼ਬਦੀ ਹਮਲਿਆਂ ਦਾ ਧਰਮਸੌਤ ਨੇ ਦਿੱਤਾ ਜਵਾਬ
NEXT STORY