ਪਠਾਨਕੋਟ - ਬੀਤੇ ਦਿਨੀਂ ਅਨੰਤਨਾਗ 'ਚ ਅਮਰਨਾਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਗ੍ਹਾ-ਜਗ੍ਹਾ 'ਤੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਅਮਰਨਾਥ ਯਾਤਰੀਆਂ ਲਈ ਲਗਾਏ ਗਏ ਭੰਡਾਰੇ ਵਾਲੇ ਸਥਾਨਾਂ 'ਤੇ ਵੀ ਪੰਜਾਬ ਪੁਲਸ, ਸਵੈਟ ਫੋਰਸ ਅਤੇ ਆਰਮੀ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਪਠਾਨਕੋਟ ਜ਼ਿਲੇ 'ਚ ਅੰਮ੍ਰਿਤਸਰ ਯਾਤਰੀਆਂ ਲਈ ਲਗਾਏ ਗਏ ਲੰਗਰ ਭੰਡਾਰੇ 'ਚ ਵੀ ਜਵਾਨਾਂ ਨੂੰ ਤਾਇਨਤਾਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਪਛਾਤੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਰੋਪੜ ਦੇ ਸਰਕਾਰੀ ਕਾਲਜ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਨੌਜਵਾਨ ਜ਼ਖਮੀ (ਤਸਵੀਰਾਂ)
NEXT STORY