ਜਲੰਧਰ(ਸੋਨੂੰ)— ਪੰਜਾਬ 'ਚ ਜੀ. ਐੱਸ. ਟੀ. ਦਾ ਵਿਰੋਧ ਵੱਧਦਾ ਜਾ ਰਿਹਾ ਹੈ। ਪੀਰ ਬੋਦਲਾ ਬਾਜ਼ਾਰ 'ਚ ਮੰਗਲਵਾਰ ਨੂੰ 'ਦਿ ਹੋਲਸੇਲ ਕਲਾਥ ਮਰਚੈਂਟ ਐਸੋਸੀਏਸ਼ਨ' ਨੇ ਜੀ. ਐੱਸ. ਟੀ. ਬਿੱਲ ਲਾਗੂ ਕਰਨ ਦੇ ਵਿਰੋਧ 'ਚ ਹੜ੍ਹਤਾਲ ਕੀਤੀ। ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਜੀ. ਐੱਸ. ਟੀ. ਦੇ ਖਿਲਾਫ ਪ੍ਰਦਰਸ਼ਨ ਕੀਤਾ। ਪੀਰ ਬੋਦਲਾ ਬਾਜ਼ਾਰ 'ਚ ਕਰੀਬ 350 ਦੁਕਾਨਾਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜੀ. ਐੱਸ. ਟੀ. ਰਿਵਿਊ ਕਰਨਾ ਚਾਹੀਦਾ ਹੈ। ਸਰਕਾਰ ਨੇ ਇਹ ਧੱਕੇਸ਼ਾਹੀ ਕੀਤੀ ਹੈ। ਜੇਕਰ ਇਸ ਨੂੰ ਰਿਵਿਊ ਨਾ ਕੀਤਾ ਗਿਆ ਤਾਂ ਉਹ ਦੁਕਾਨਾਂ ਬੰਦ ਕਰਕੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ। ਇਸ ਦੌਰਾਨ ਹੋਲਸੇਲ ਕਲਾਥ ਮਰਚੈਂਟ ਦੇ ਜਨਰਲ ਸਕੱਤਰ ਅਸ਼ੋਕ ਮਰਵਾਹਾ ਨੇ ਦੱਸਿਆ ਕਿ ਅੱਜ ਮੰਗਲਵਾਰ ਨੂੰ ਜੀ. ਐੱਸ. ਟੀ. ਦੇ ਵਿਰੋਧ 'ਚ ਪੀਰ ਬੋਦਲਾ ਬਾਜ਼ਾਰ, ਸੈਦਾ ਗੇਟ, ਅਟਾਰੀ ਬਾਜ਼ਾਰ, ਜੈਨ ਮਾਰਕੀਟ ਦੀ ਹੋਲਸੇਲ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਧਰਨੇ 'ਚ ਹੋਲਸੇਲ ਐਸੋਸੀਏਸ਼ਨ ਦੇ ਪ੍ਰਧਾਨ, ਅਨਿਲ ਸੱਚਰ, ਕ੍ਰਿਸ਼ਨ ਲਾਲ ਦੁਆ, ਅਸ਼ੋਕ ਮਰਵਾਹਾ, ਸੁਰਿੰਦਰ ਅਗਰਵਾਲ ਆਦਿ ਸ਼ਾਮਲ ਸਨ।
ਸਕੂਟਰੀ ਸਵਾਰ ਨੌਜਵਾਨ ਦੀ ਮੌਤ ਦਾ ਮਾਮਲਾ : ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕਰਕੇ ਕੀਤਾ ਪ੍ਰਦਰਸ਼ਨ
NEXT STORY