ਲੁਧਿਆਣਾ(ਮੁੱਲਾਂਪੁਰੀ)-ਅੱਜ ਕੱਲ ਕਾਂਗਰਸ ਤੋਂ ਦੂਰ ਬੈਠੇ ਸਾਬਕਾ ਐੱਮ. ਪੀ. ਤੇ ਪੰਜਾਬ ਦੀ ਬੁਲੰਦ ਆਵਾਜ਼ ਵਜੋਂ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਕਿਸੇ ਵੇਲੇ ਵੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਾਰੀ ਗੱਲ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁੱਕ ਚੁੱਕੀ ਹੈ। ਸੂਤਰਾਂ ਨੇ ਦੱਸਿਆ ਕਿ ਸ. ਬਰਾੜ ਦੀ 2017 ਦੀਆਂ ਚੋਣਾਂ 'ਚ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਅਣਬਣ ਹੋਣ 'ਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਬਾਅਦ ਵਿਚ ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਬਣ ਗਏ ਸਨ ਪਰ ਸਿਆਸੀ ਗੱਡੀ ਕਿਸੇ ਤਣ-ਪੱਤਣ ਨਾ ਲੱਗਦੀ ਦੇਖ ਕੇ ਉਨ੍ਹਾਂ ਨੇ ਨਵੇਂ ਬਣੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜਿਨ੍ਹਾਂ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਦੱਸੀ ਜਾ ਰਹੀ ਹੈ, ਨਾਲ ਮੁਲਾਕਾਤ ਕਰਨ ਉਪਰੰਤ ਕਾਂਗਰਸ 'ਚ ਸ਼ਾਮਲ ਹੋਣ ਲਈ ਰਾਹ ਪੱਧਰਾ ਕਰ ਚੁੱਕੇ ਹਨ। ਬਾਕੀ ਇਹ ਦੇਖਣਾ ਹੋਵੇਗਾ ਕਿ ਸ. ਬਰਾੜ ਰਾਹੁਲ ਗਾਂਧੀ ਦੀ ਵਿਦੇਸ਼ ਫੇਰੀ ਤੋਂ ਬਾਅਦ ਵਤਨ ਪਰਤਣ 'ਤੇ ਸ਼ਾਮਲ ਹੁੰਦੇ ਜਾਂ ਫਿਰ ਆਉਂਦੇ ਦਿਨਾਂ ਵਿਚ ਜੈਕਾਰਾ ਛੱਡਦੇ ਹਨ।
ਪੰਜਾਬ 'ਚ 'ਪਕੋਕਾ' ਨੂੰ ਲੈ ਕੇ ਕੈਬਨਿਟ ਸਬ ਕਮੇਟੀ ਨੇ ਮੁੜ ਸ਼ੁਰੂ ਕੀਤੀ ਸਮੀਖਿਆ
NEXT STORY