ਜਲੰਧਰ (ਜ.ਬ.)-ਸੀ. ਆਈ. ਏ. ਸਟਾਫ ਤੇ ਥਾਣਾ ਨੰ. 8 ਦੀ ਪੁਲਸ ਨੇ ਟਰਾਂਸਪੋਰਟ ਨਗਰ ਸਥਿਤ ਢਾਬੇ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਢਾਬਾ ਮਾਲਕ ਖਾਣਾ ਖਾਣ ਆਉਂਦੇ ਟਰੱਕ ਤੇ ਹੋਰ ਚਾਲਕਾਂ ਨੂੰ ਅਫੀਮ ਤੇ ਚੂਰਾ-ਪੋਸਤ ਵੇਚਦਾ ਸੀ। ਢਾਬਾ ਮਾਲਕ ਜਸਬੀਰ ਸਿੰਘ ਉਰਫ ਜੱਸੀ ਪੁੱਤਰ ਗਿਆਨ ਸਿੰਘ ਵਾਸੀ ਹਰਿਗੋਬਿੰਦ ਨਗਰ ਖਿਲਾਫ ਪੁਲਸ ਨੇ ਕੇਸ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੋਫੀ ਪਿੰਡ ਕੋਲ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਪੁਲਸ ਟੀਮ ਨੇ ਮਹਿੰਦਰਾ ਟੀ. ਯੂ. ਵੀ. ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ’ਚੋਂ 16 ਕਿਲੋ ਚੂਰਾ-ਪੋਸਤ ਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁੱਛਗਿੱਛ ’ਚ ਕਾਰ ਚਾਲਕ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਟਰਾਂਸਪੋਰਟ ਨਗਰ ’ਚ ਢਾਬਾ ਚਲਾਉਂਦਾ ਹੈ। ਚੂਰਾ-ਪੋਸਤ ਤੇ ਅਫੀਮ ਉਹ ਜੰਮੂ ’ਚੋਂ ਮੰਗਵਾਉਂਦਾ ਸੀ ਤੇ ਢਾਬੇ ’ਚ ਖਾਣਾ ਖਾਣ ਆਉਣ ਵਾਲੇ ਡਰਾਈਵਰਾਂ ਨੂੰ ਵੀ ਨਸ਼ਾ ਵੇਚਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਢਾਬੇ ’ਚ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ। ਪੁਲਸ ਜੱਸੀ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਇੰਸ. ਹਰਪ੍ਰੀਤ ਸਿੰਘ ਬਿੰਦਰਾ ਬਣੇ ਏ. ਸੀ. ਪੀ
NEXT STORY