ਜਲੰਧਰ (ਮਾਹੀ)-ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਨਾਮਧਾਰੀ ਸੰਗਤ ਵਲੋਂ ਜਿੱਥੇ ਲੋਕ ਭਲਾਈ ਦੇ ਹੋਰ ਅਨੇਕਾਂ ਹੀ ਉਪਰਾਲੇ ਚੱਲ ਰਹੇ ਹਨ, ਉੱਥੇ ਹੀ ਹੱਥੀਂ ਸੇਵਾ ਕਰਨ ਦਾ ਉਪਰਾਲਾ ਵੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੇ ਮਾਰਗਦਰਸ਼ਨ ਨਾਲ ਸੰਗਤ ਬਾਖੂਬੀ ਨਿਭਾ ਰਹੀ ਹੈ। ਆਪ ਜੀ ਨੇ ਗੁਰਬਾਣੀ ਅਨੁਸਾਰ ਸੇਵਾ ਸਿਮਰਨ ਦਾ ਲਾਭ ਦੱਸਦੇ ਹੋਏ ਸੰਗਤ ਨੂੰ ਇਸ ਪੱਖ ਤੋਂ ਪ੍ਰੇਰਨਾ ਤਾਂ ਦਿੱਤੀ ਹੀ ਹੈ, ਇਸ ਦੇ ਨਾਲ ਹੀ ਆਪ ਜੀ ਨੇ ਸੰਗਤ ’ਚ ਬੈਠ ਕੇ ਜੂਠੇ ਬਰਤਨ ਸਾਫ ਕਰਨ, ਜੋੜੇ ਝਾੜਨ ਤੇ ਸਫਾਈ ਕਰਨ ਦੀ ਹੱਥੀਂ ਸੇਵਾ ਕਰ ਕੇ ਨਿਮਰਤਾ ਦੀ ਮਿਸਾਲ ਵੀ ਕਾਇਮ ਕੀਤੀ ਹੈ। ਆਪ ਜੀ ਦਾ ਨਾਮਧਾਰੀ ਸੰਗਤ ਨੂੰ ਖਾਸ ਆਦੇਸ਼ ਇਹ ਵੀ ਹੈ ਕਿ ਵਿਸ਼ੇਸ਼ ਸਮਾਗਮਾਂ ’ਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਸੇਵਾ ’ਚ ਆਪਣਾ ਹਿੱਸਾ ਪਾਓ। ਆਪ ਜੀ ਦੇ ਇਸੇ ਵਚਨਾਂ ’ਤੇ ਅਮਲ ਕਰਦੇ ਹੋਏ ਜਲੰਧਰ ਦੇ ਪਿੰਡ ਗਦੱਈਪੁਰ ਤੇ ਵੱਖ- ਵੱਖ ਇਲਾਕਿਆਂ ਤੋਂ ਨਾਮਧਾਰੀ ਸੰਗਤ ਹੋਲੇ-ਮਹੱਲੇ ’ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸਤਿਗੁਰੂ ਜੀ ਦੇ ਚਰਨਾਂ ’ਤੇ ਨਤਮਸਤਕ ਹੋਈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ’ਚ ਆਪਣਾ ਹਿੱਸਾ ਪਾਇਆ। ਉਨ੍ਹਾਂ ਦੇ ਜਥਿਆਂ ਨੇ ਲੰਗਰ ਬਣਾਉਣ ਦੀ ਸੇਵਾ, ਬਰਤਨ ਸਾਫ ਕਰਨ ਦੀ ਸੇਵਾ ਤੇ ਲੰਗਰ ਵਰਤਾਉਣ ਆਦਿ ਦੀ ਸੇਵਾ ਕੀਤੀ। ਬੱਦਨੀ ਕਲਾਂ ਦੇ ਸੇਵਾ ਜਥੇ ਦੇ ਪ੍ਰਧਾਨ ਬਲਦੇਵ ਸਿੰਘ ਵਲੋਂ ਨਾਮਧਾਰੀ ਸੰਗਤ ਵਲੋਂ ਪਹੁੰਚੇ ਹੋਏ ਪ੍ਰਧਾਨ ਬਲਵਿੰਦਰ ਸਿੰਘ ਡੁਗਰੀ ਤੇ ਬੀਬੀ ਸਤਨਾਮ ਕੌਰ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਿੰ. ਹਰਮਨਪ੍ਰੀਤ ਸਿੰਘ ਕਾਹਲੋਂ, ਪ੍ਰਧਾਨ ਬਲਵਿੰਦਰ ਸਿੰਘ ਡੁੱਗਰੀ, ਜਗੀਰ ਸਿੰਘ, ਮਾਸਟਰ ਬੂਟਾ ਸਿੰਘ , ਸਰਪੰਚ ਮੇਵਾ ਸਿੰਘ, ਬੀਬੀ ਸਤਨਾਮ ਕੌਰ, ਨਰਿੰਦਰ ਕੌਰ ਬੀਬਾ, ਪ੍ਰਿੰ. ਰਾਜਪਾਲ ਕੌਰ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ।
ਨਿਗਮ ਕਮਿਸ਼ਨਰ ਦੀ ਲੱਗ ਸਕਦੀ ਹੈ ਚੋਣ ਡਿਊਟੀ
NEXT STORY