ਜਲੰਧਰ (ਬੈਂਸ, ਮਾਹੀ)-ਬੀਤੇ ਦਿਨ ਸ਼੍ਰੋ. ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਵਾਧਾ ਕਰਦੇ ਹੋਏ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਮੌਜੂਦਾ ਕੌਂਸਲਰ ਪਰਮਜੀਤ ਸਿੰਘ ਰੇਰੂ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਲਾਇਆ ਗਿਆ। ਨਵ-ਨਿਯੁਕਤ ਜਥੇਬੰਦਕ ਸਕੱਤਰ ਪਰਮਜੀਤ ਸਿੰਘ ਰੇਰੂ ਨੇ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣ ਦੇ ਨਾਲ-ਨਾਲ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਹਿੱਤ ਪਾਰਟੀ ਦੀ ਚਡ਼੍ਹਦੀ ਕਲਾ ਲਈ ਹਮੇਸ਼ਾ ਤੱਤਪਰ ਤੇ ਯਤਨਸ਼ੀਲ ਰਹਿਣਗੇ।
‘ਵਿਸ਼ੇਸ਼ ਸਮਾਗਮਾਂ ਦੌਰਾਨ ਗੁਰਦੁਆਰਾ ਸਾਹਿਬ ਪਹੁੰਚ ਕੇ ਸੇਵਾ ’ਚ ਆਪਣਾ ਹਿੱਸਾ ਪਾਓ’
NEXT STORY