ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਜੁਡੀਸ਼ੀਅਲ ਮੈਜਿਸਟ੍ਰੇਟ ਰਣਜੀਵਪਾਲ ਸਿੰਘ ਚੀਮਾ ਨੇ ਕਰਨੈਲ ਸਿੰਘ ਪੁੱਤਰ ਰਣਧੀਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਵਾਸੀ ਠੁੱਲੀਵਾਲ, ਕੁਲਵਿੰਦਰ ਸਿੰਘ ਪੁੱਤਰ ਰਾਮ ਸਿੰਘ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਬਰਨਾਲਾ ਵਾਸੀ ਬਰਨਾਲਾ ਅਤੇ ਬਲਜਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਸਾਬਕਾ ਸਕੱਤਰ ਮਾਰਕੀਟ ਕਮੇਟੀ ਬਰਨਾਲਾ ਵਾਸੀ ਧੂਰੀ ਨੂੰ ਸਰਕਾਰੀ ਜਾਇਦਾਦ ਖੁਰਦ-ਬੁਰਦ ਕਰਨ ਦੇ ਦੋਸ਼ 'ਚੋਂ ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾਇੱਜ਼ਤ ਬਰੀ ਕਰ ਦਿੱਤਾ ਹੈ।
ਇਹ ਕੇਸ ਜ਼ਿਲਾ ਮੰਡੀ ਅਫਸਰ ਵੱਲੋਂ 9-11-12 ਨੂੰ ਐੱਸ. ਐੱਸ. ਪੀ. ਸਾਹਿਬ ਨੂੰ ਦਿੱਤੀ ਇਕ ਦਰਖਾਸਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਜਿਸ ਵਿਚ ਇਹ ਦੋਸ਼ ਸੀ ਕਿ ਉਕਤ ਤਿੰਨੇ ਦੋਸ਼ੀਆਂ ਨੇ ਮਾਰਕੀਟ ਕਮੇਟੀ ਦਫਤਰ ਵਿਚ ਖੜ੍ਹੇ 5-6 ਸਫੈਦੇ, ਜੋ ਕਿ 15-20 ਸਾਲ ਪੁਰਾਣੇ ਸਨ, ਬਿਨਾਂ ਪ੍ਰਵਾਨਗੀ ਤੋਂ ਵੇਚ ਕੇ ਸਰਕਾਰੀ ਜਾਇਦਾਦ ਨੂੰ ਖੁਰਦ-ਬੁਰਦ ਕੀਤਾ ਹੈ। ਪੁਲਸ ਨੇ ਦਰਖਾਸਤ ਦੇ ਆਧਾਰ 'ਤੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਅਤੇ 9 ਗਵਾਹ ਅਦਾਲਤ 'ਚ ਪੇਸ਼ ਕੀਤੇ ਪਰ ਉਕਤ ਦੋਸ਼ੀਆਂ 'ਤੇ ਲੱਗਿਆ ਚਾਰਜ ਸਾਬਤ ਨਹੀਂ ਹੋਇਆ। ਐਡਵੋਕੇਟ ਕੁਲਵੰਤ ਗੋਇਲ ਨੇ ਦਲੀਲ ਦਿੱਤੀ ਕਿ ਜੋ ਦਰੱਖਤ ਵੇਚੇ ਕਹਿੰਦੇ ਹਨ, ਉਹ ਬਕਾਇਦਾ ਅਖਬਾਰ ਵਿਚ ਇਸ਼ਤਿਹਾਰ ਲਾ ਕੇ ਤਿੰਨ ਮੈਂਬਰੀ ਕਮੇਟੀ ਰਾਹੀਂ ਆਮ ਖੁੱਲ੍ਹੀ ਬੋਲੀ ਰਾਹੀਂ ਵੇਚੇ ਗਏ ਹਨ ਅਤੇ ਖਰੀਦਦਾਰ ਵੱਲੋਂ ਮਾਰਕੀਟ ਕਮੇਟੀ ਦਫਤਰ ਵਿਚ ਉਨ੍ਹਾਂ ਦਰੱਖਤਾਂ ਦੀ ਪੂਰੀ ਕੀਮਤ ਜਮ੍ਹਾ ਕਰਵਾਈ ਗਈ ਹੈ। ਇਸ ਲਈ ਕਿਸੇ ਨੇ ਕੋਈ ਸਰਕਾਰ ਦੀ ਜਾਇਦਾਦ ਨੂੰ ਖੁਰਦ-ਬੁਰਦ ਨਹੀਂ ਕੀਤਾ। ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ।
ਬਜਟ 'ਚ ਰੱਖੇ 1 ਕਰੋੜ ਰੁਪਏ, ਸਿਟੀ ਬੱਸ ਸਰਵਿਸ ਅਜੇ ਤਕ ਸ਼ੁਰੂ ਨਹੀਂ ਹੋਈ
NEXT STORY