ਖੰਨਾ (ਜ.ਬ.)-ਅੱਜ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਚੇਅਰਮੈਨ ਬੰਤ ਸਿੰਘ ਦੋਬੁਰਜੀ ਵਲੋਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਅਤੇ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਦੋਰਾਹਾ ਦੀ ਸ਼ਮਸ਼ਾਨਘਾਟ ਦਾ ਦੌਰਾ ਕੀਤਾ ਗਿਆ ਅਤੇ ਸ਼ਹਿਰ ਦੀ ਕਾਫੀ ਪੁਰਾਣੀ ਇਸ ਸ਼ਮਸ਼ਾਨਘਾਟ ਦਾ ਸਰਵੇ ਕੀਤਾ ਗਿਆ। ਪ੍ਰਧਾਨ ਦੋਬੁਰਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਰਾਹਾ ਸ਼ਹਿਰ ਦੀ ਸ਼ਮਸ਼ਾਨਘਾਟ ਦਾ ਨਵੀਨੀਕਰਨ ਦਾ ਕੰਮ ਜਲਦ ਹੀ ਆਰੰਭ ਕੀਤਾ ਜਾਵੇਗਾ ਅਤੇ ਕਰੀਬ 60-70 ਲੱਖ ਰੁਪਏ ਦੇ ਬਜਟ ਨਾਲ ਤਿਆਰ ਕੀਤੀ ਜਾਣ ਵਾਲੀ ਸ਼ਮਸ਼ਾਨਘਾਟ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਾਵੇਗੀ। ਉਨ੍ਹਾਂ ‘ਜਗ ਬਾਣੀ’ ਦੀ ਪ੍ਰਤੀਨਿਧੀ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਸ਼ਮਸ਼ਾਨਘਾਟ ਦਾ ਪਿਛਲੇ ਕਾਫੀ ਸਮੇਂ ਤੋਂ ਬਹੁਤ ਮੰਦਾ ਹਾਲ ਸੀ, ਜਿਸ ਕਰ ਕੇ ਇਸਦਾ ਨਵੀਨੀਕਰਨ ਕਰਨ ਲਈ ਉਨ੍ਹਾਂ ਸ਼ਮਸ਼ਾਨਘਾਟ ਦਾ ਖੁਦ ਜਾ ਕੇ ਸਰਵੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸ਼ਮਸ਼ਾਨਘਾਟ ’ਚ ਕਿਸੇ ਵੀ ਮ੍ਰਿਤਕ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਲਈ ਵਧੀਆ ਖੁੱਲ੍ਹਾ ਅਤੇ ਵੱਡਾ ਹਾਲ ਤਿਆਰ ਕੀਤਾ ਜਾਵੇਗਾ ਅਤੇ ਗੱਡੀਆਂ ਪਾਰਕ ਕਰਨ ਵਾਸਤੇ ਪਾਰਕਿੰਗ ਬਣਾਉਣ ਨੂੰ ਵੀ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਸ਼ਹਿਰ ’ਚ ਸ਼ਮਸ਼ਾਨਘਾਟਨ ਦੇ ਨੇਡ਼ੇ ਅੰਤਿਮ ਸੰਸਕਾਰ ਦੌਰਾਨ ਲੱਗਦੇ ਜਾਮ ਤੋਂ ਰਾਹਗੀਰਾਂ ਨੂੰ ਛੁਟਕਾਰਾ ਮਿਲ ਸਕੇ। ਇਸ ਤੋਂ ਇਲਾਵਾ ਸ਼ਮਸ਼ਾਨਘਾਟ ’ਚ ਹੋਰ ਵੀ ਲੋਡ਼ੀਂਦੇ ਕੰਮ ਕੀਤੇ ਜਾਣਗੇ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਸੁਰਿੰਦਰਪਾਲ ਸੂਦ, ਕੌਂਸਲਰ ਸੁਦਰਸ਼ਨ ਸ਼ਰਮਾ ਪੱਪੂ, ਕੌਂਸਲਰ ਕੁਲਜੀਤ ਸਿੰਘ ਵਿੱਕੀ, ਕੌਂਸਲਰ ਰਾਜਵੀਰ ਸਿੰਘ ਰੂਬਲ, ਕੌਂਸਲਰ ਕੁਲਵੰਤ ਸਿੰਘ ਕਾਲੂ, ਕੌਂਸਲਰ ਕੰਵਲਜੀਤ ਸਿੰਘ, ਕੌਂਸਲਰ ਹਰਿੰਦਰ ਕੁਮਾਰ ਅਤੇ ਰਮੇਸ਼ ਕੁਮਾਰ ਮੇਸ਼ੀ ਤੋਂ ਇਲਾਵਾ ਨਗਰ ਕੌਸਲ ਦਾ ਸਟਾਫ ਹਾਜ਼ਰ ਸੀ।
ਘਰ ’ਚੋਂ ਡਾਲਰਾਂ ਸਮੇਤ ਹੋਰ ਸਾਮਾਨ ਚੋਰੀ
NEXT STORY