ਖੰਨਾ (ਮਾਲਵਾ)-ਇਕ ਘਰ ’ਚ ਦਾਖਲ ਹੋ ਕੇ ਚੋਰਾਂ ਨੇ ਅਮਰੀਕੀ ਡਾਲਰਾਂ ਸਮੇਤ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਹੈ। ਥਾਣਾ ਸਦਰ ਜਗਰਾਓਂ ਦੇ ਏ. ਐੱਸ. ਆਈ. ਗੁਰਦੀਪ ਸਿੰਘ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪੋਨਾ ਨੇ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਕਿ ਮੈਂ ਤੇ ਮੇਰਾ ਪਰਿਵਾਰ ਵਿਆਹ ’ਤੇ ਗਏ ਹੋਏ ਸੀ, ਜਦੋਂ ਦੇਰ ਰਾਤ ਘਰ ਆ ਕੇ ਦੇਖਿਆ ਤਾਂ ਦਰਵਾਜ਼ਾ ਖੁੱਲਾ ਹੋਇਆ ਸੀ ਅਤੇ ਸਾਮਾਨ ਖਿਲਰਿਆ ਹੋਇਆ ਸੀ। ਉਸ ਅਨੁਸਾਰ ਅਣਪਛਾਤੇ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਕੇ 2000 ਅਮਰੀਕੀ ਡਾਲਰ, 2 ਜੋਡ਼ੇ ਵਾਲੀਆਂ, ਇਕ ਚੇਨ, ਇਕ ਐੱਲ. ਸੀ. ਡੀ. ਚੋਰੀ ਕਰ ਲਈ ਹੈ। ਇਸ ਸਬੰਧੀ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਲੇਖ, ਪੇਂਟਿੰਗ ਤੇ ਕੁਇੱਜ਼ ਮੁਕਾਬਲੇ ਕਰਵਾਏ
NEXT STORY