ਖੰਨਾ (ਰਵਿੰਦਰ)-ਪਿੰਡ ਐਤੀਆਣਾ ਦੀ ਪੰਚਾਇਤ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਪੰਚ ਲਖਵੀਰ ਸਿੰਘ ਦੀ ਦੇਖ-ਰੇਖ ’ਚ 366 ਲਾਭਪਾਤਰੀਆਂ ਨੂੰ ਕਣਕ ਵੰਡੀ ਗਈ।ਇਸ ਮੌਕੇ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲੋਡ਼ਵੰਦ ਵਰਗ ਦਾ ਵਧੇਰੇ ਖਿਆਲ ਰੱਖ ਰਹੀ ਹੈ।ਇਸ ਸਮੇਂ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਤਰਸੇਮ ਸਿੰਘ, ਸੁਖਮਿੰਦਰ ਕੌਰ, ਗਿਆਨ ਕੌਰ, ਕੁਲਦੀਪ ਕੌਰ, ਬਲਵੀਰ ਸਿੰਘ, ਅਜਮੇਰ ਸਿੰਘ, ਜਗਦੀਪ ਸਿੰਘ, ਦਲਜੀਤ ਸਿੰਘ, ਪਰਮਜੀਤ ਕੌਰ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।
ਚੌਂਕੀਮਾਨ ਤੋਂ ਭੂੰਦਡ਼ੀ ਵਾਲੀ ਸਡ਼ਕ ਹੋਈ ਖਸਤਾ ਹਾਲਤ
NEXT STORY