ਮੋਗਾ (ਗਰੋਵਰ)-ਕਸਬੇ ਦੇ ਵਿਕਟੋਰੀਆਂ ਇੰਟਰਨੈਸ਼ਨਲ ਕਾਨਵੈਂਟ ਸਕੂਲ, ਜਾਨੀਆਂ ਰੋਡ, ਕੋਟ ਈਸੇ ਖਾਂ ਵਿਖੇ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਚੇਅਰਮੈਨ ਕੁਲਜੀਤ ਜੇਤਲੀ, ਪ੍ਰਿੰਸੀਪਲ ਮੈਡਮ ਰੇਨੂੰ ਜੇਤਲੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ’ਚ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਜੈ ਕੁਮਾਰ ਧੀਰ ਸਾਬਕਾ ਚੇਅਰਮੈਨ, ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਪ੍ਰਕਾਸ਼ ਸਿੰਘ ਰਾਜਪੂਤ, ਕੁਲਬੀਰ ਮਸੀਤਾਂ, ਓਮ ਪ੍ਰਕਾਸ਼ ਪੱਪੀ ਕੌਂਸਲਰ, ਜਸਵੰਤ ਸਿੰਘ ਜੱਸਾ ਕੌਂਸਲਰ, ਮਹਿੰਦਰ ਸਿੰਘ, ਅਮਰਜੀਤ ਸਿੰਘ ਸਿੱਧੂ, ਅਵਤਾਰ ਸਿੰਘ ਪੀ. ਏ. ਹਲਕਾ ਵਿਧਾਇਕ, ਅਸ਼ੋਕ ਠਾਕੁਰ, ਜਸਬੀਰ ਸਿੰਘ, ਬਲਬੀਰ ਸ਼ਰਮਾ, ਪ੍ਰੇਮ ਸ਼ਰਮਾ, ਗੌਰਵ ਸ਼ਰਮਾ, ਹੈਪੀ ਸ਼ਰਮਾ, ਦਰਸ਼ਨ ਸਿੰਘ, ਪ੍ਰਿੰਸ ਸ਼ਰਮਾ ਤੋਂ ਇਲਾਵਾ ਮੋਹਤਬਰ ਅਤੇ ਪਤਵੰਤੇ ਪੁੱਜੇ, ਜਿਨ੍ਹਾਂ ਦਾ ਇਸ ਸਮਾਰੋਹ ’ਚ ਪਹੁੰਚਣ ’ਤੇ ਡਾਇਰੈਕਟਰ ਕਪੂਰ ਸਿੰਘ, ਚੇਅਰਮੈਨ ਕੁਲਜੀਤ ਜੇਤਲੀ, ਪ੍ਰਿੰਸੀਪਲ ਰੇਨੂ ਜੇਤਲੀ ਅਤੇ ਸਕੂਲ ਸਟਾਫ ਨੇ ਭਰਵਾਂ ਸਵਾਗਤ ਕੀਤਾ। ਹਲਕਾ ਵਿਧਾਇਕ ਨੇ ਸਕੂਲ ਦੇ ਸਾਲਾਨਾ ਇਨਾਮਵੰਡ ਸਮਾਰੋਹ ਅਤੇ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਗੀਤ, ਹਾਸ ਰਸ ਸਕਿੱਟਾਂ, ਭੰਗਡ਼ਾ ਆਦਿ ਪ੍ਰੋਗਰਾਮ ਪੇਸ਼ ਕਰ ਕੇ ਆਏ ਦਰਸ਼ਕਾ ਦਾ ਮਨੋਰੰਜਨ ਕੀਤਾ। ਹਲਕਾ ਵਿਧਾਇਕ ਨੇ ਕਿਹਾ ਬੱਚਿਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ’ਚ ਹਿੱਸਾ ਲੈ ਕੇ ਵਧੀਆ ਪ੍ਰਦਰਸ਼ਨ ਕਰਦੇ ਆਪਣਾ, ਆਪਣੇ ਦੇਸ਼, ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਸਟਾਫ ਵੱਲੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਫਰੀਦਕੋਟ ਰਾਖਵੇਂ ਹਲਕੇ ਦੇ ਸੇਵਾ ਮੁਕਤ ਅਫਸਰਾਂ ’ਤੇ ਦਾਅ ਖੇਡ ਸਕਦੀਆਂ ਨੇ ਰਾਜਸੀ ਧਿਰਾਂ
NEXT STORY