ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ’ਚ ਫੈਲਿਆ ਜਾਨਲੇਵਾ ਡਾਇਰੀਆ ਜਿਥੇ ਰੁਕਣ ਦਾ ਨਾਂ ਨਹੀਂ ਲੈ ਰਿਹਾ, ਉਥੇ ਦੂਜੇ ਪਾਸੇ ਕੋਰਟ ਰੋਡ ’ਤੇ ਗ੍ਰੀਨਵਿਊ ਪਾਰਕ ਦੇ ਬਾਹਰ ਲੱਗਣ ਵਾਲੇ ਫੂਡ ਸਟੇਸ਼ਨ ਨੂੰ ਜ਼ਿਲਾ ਕਚਹਿਰੀ ਦੇ ਨਾਲ ਸ਼ਿਫਟ ਕਰ ਦਿੱਤਾ ਗਿਆ ਹੈ। ਵਿਸ਼ੇ²ਸ਼ ਗੱਲ ਇਹ ਹੈ ਕਿ ਇਸ ਜਗ੍ਹਾ ਦੇ ਬਿਲਕੁਲ ਸਾਹਮਣੇ ਪੁਰਾਣੇ ਸਿਵਲ ਸਰਜਨ ਦਫ਼ਤਰ ਨੇ ਨਗਰ ਨਿਗਮ ਦਾ ਗੰਦਗੀ ਦਾ ਡੰਪ ਹੈ, ਜਿਥੇ ਰੇਹਡ਼ੀਆਂ ਸ਼ਿਫਟ ਕੀਤੀਆਂ ਗਈਆਂ ਹਨ, ਉਸ ਦੇ ਬਿਲਕੁਲ ਪਿੱਛੇ ਸਿਰਫ ਗੰਦਗੀ ਹੀ ਨਹੀਂ ਫੈਲੀ ਸਗੋਂ ਖਡ਼੍ਹੇ ਪਾਣੀ ’ਚ ਮੱਖੀਆਂ-ਮੱਛਰ ਵੀ ਪੈਦਾ ਹੋ ਰਹੇ ਹਨ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਡਾਇਰੀਆ ਦੀ ਲਪੇਟ ’ਚ ਆਉਣ ਕਾਰਨ ਨਗਰ ਨਿਗਮ ਤੇ ਸਿਹਤ ਵਿਭਾਗ ਨੂੰ ਸਫ਼ਾਈ ਵਿਵਸਥਾ ਠੀਕ ਕਰਨ ਦੇ ਸਰਕਾਰ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਫੂਡ ਸਟੇਸ਼ਨ ਦੀ ਨਵੀਂ ਸਾਈਟ ਦਾ ਅੱਜ ਜਦੋਂ ਦੌਰਾ ਕੀਤਾ ਗਿਆ ਤਾਂ ਪ੍ਰਸਥਿਤੀਆਂ ਬੇਹੱਦ ਨਰਕ ਵਾਲੀਆਂ ਨਜ਼ਰ ਆਈਆਂ। ਇਸ ਸਡ਼ਕ ’ਤੇ ਸਾਰਾ ਦਿਨ ਅਾਵਾਰਾ ਪਸ਼ੂ ਗੰਦਗੀ ’ਚੋਂ ਭੋਜਨ ਦੀ ਤਲਾਸ਼ ’ਚ ਡੇਰਾ ਜਮਾਈ ਰੱਖਦੇ ਹਨ। ਉੱਪਰੋਂ ਇਹ ਗੱਲ ਸਪੱਸ਼ਟ ਹੈ ਕਿ ਲੋਕਾਂ ਨੂੰ ਸਵਾਦਿਸ਼ਟ ਖਾਣਿਆਂ ਦੇ ਨਾਲ-ਨਾਲ ਮੁਫ਼ਤ ’ਚ ਬੀਮਾਰੀਆਂ ਵੰਡਣ ਦੀ ਤਿਆਰੀ ਵੀ ਕੀਤੀ ਗਈ ਹੈ।
ਕੀ ਕਹਿੰਦੇ ਹਨ ਨਗਰ ਨਿਗਮ ਕਮਿਸ਼ਨਰ
ਇਸ ਸਬੰਧ ’ਚ ਜਦੋਂ ਨਗਰ ਨਿਗਮ ਕਮਿਸ਼ਨਰ ਬਲਵੀਰ ਰਾਜ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਫੈਲੇ ਡਾਇਰੀਆ ਕਾਰਨ ਨਿਗਮ ਸਟਾਫ਼ ਕਾਫੀ ਸਰਗਰਮ ਹੋ ਗਿਆ ਹੈ ਪਰ ਫੂਡ ਸਟੇਸ਼ਨ ਦੇ ਸਾਹਮਣੇ ਗੰਦਗੀ ਹੋਣਾ ਵੀ ਠੀਕ ਨਹੀਂ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਬੰਧਤ ਸਟਾਫ਼ ਨੂੰ ਉਥੇ ਭੇਜ ਕੇ ਵਿਵਸਥਾ ਠੀਕ ਕਰਵਾਉਣਗੇ।
ਮਾਈਨਿੰਗ ਸਬੰਧੀ ਪਰਚਾ ਦਰਜ
NEXT STORY